ਨਵੀਂ ਦਿੱਲੀ – ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦਾ ਪਸਾਰ ਤੇਜ਼ ਹੋ ਗਿਆ ਹੈ। ਹੁਣ ਤਕ 22 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਇਸ ਦੇ 799 ਕੇਸ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ 241 ਲੋਕ ਹੁਣ ਤਕ ਠੀਕ ਵੀ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਦਿੱਲੀ ‘ਚ 238 ਮਾਮਲੇ ਪਾਏ ਗਏ ਹਨ। ਉਸ ਤੋਂ ਬਾਅਦ ਮਹਾਰਾਸ਼ਟਰ ਵਿਚ 167 ਅਤੇ ਗੁਜਰਾਤ ਵਿਚ 78 ਮਾਮਲੇ ਹਨ। ਉਥੇ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 9000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ਪਹਿਲਾਂ ਦੇ ਮੁਕਾਬਲੇ ਵਿਚ ਕੋਰੋਨਾ ਦੇ ਤਿੰਨ ਹਜ਼ਾਰ ਮਾਮਲੇ ਵਧੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਸਰਗਰਮ ਮਾਮਲਿਆਂ ਵਿਚ ਡੇਢ ਹਜ਼ਾਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਵਰਤਮਾਨ ਵਿਚ ਸਰਗਰਮ ਮਾਮਲੇ ਵੱਧ ਕੇ 77,002 ਹੋ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 0.22 ਫ਼ੀਸਦੀ ਹੈ। ਕੋਰੋਨਾ ਦੀ ਵਜ੍ਹਾ ਨਾਲ 302 ਮੌਤਾਂ ਵੀ ਹੋਈਆਂ ਹਨ ਜਿਨ੍ਹਾਂ ਵਿਚੋਂ ਕੇਰਲ ‘ਚ 244 ਅਤੇ ਮਹਾਰਾਸ਼ਟਰ ‘ਚ ਹੋਈਆਂ 22 ਮੌਤਾਂ ਸ਼ਾਮਲ ਹਨ। ਤਾਮਿਲਨਾਡੂ ‘ਚ ਓਮੀਕ੍ਰੋਨ ਦੇ 11 ਹੋਰ ਮਾਮਲੇ ਮਿਲਣ ਤੋਂ ਬਾਅਦ ਕੁਲ ਕੇਸਾਂ ਦੀ ਗਿਣਤੀ 45 ਹੋ ਗਈ ਹੈ। ਇਸ ਤੋਂ ਇਲਾਵਾ 118 ਸ਼ੱਕੀ ਕੇਸ ਵੀ ਸਾਹਮਣੇ ਆਏ ਹਨ। ਇਨਫੈਕਟਿਡ ਪਾਏ ਗਏ ਇਨ੍ਹਾਂ 118 ਲੋਕਾਂ ਦੇ ਨਮੂਨਿਆਂ ਵਿਚ ਐੱਸ ਜੀਨ ਨਹੀਂ ਹੈ। ਜਿਨ੍ਹਾਂ ਲੋਕਾਂ ਦੇ ਸੈਂਪਲਾਂ ਵਿਚ ਐੱਸ ਜੀਨ ਨਹੀਂ ਹਨ, ਉਨ੍ਹਾਂ ‘ਚ ਜ਼ਿਆਦਾਤਰ ‘ਚ ਓਮੀਕ੍ਰੋਨ ਵਾਇਰਸ ਮਿਲ ਰਿਹਾ ਹੈ। ਇਨ੍ਹਾਂ ਦੇ ਸੈਂਪਲ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ। ਅਸਾਮ ਵਿਚ ਡਿਬਰੂਗੜ੍ਹ ਯੂਨੀਵਰਸਿਟੀ ਵਿਚ ਤਿੰਨ ਅਫਰੀਕੀ ਵਿਦਿਆਰਥੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਦੇ ਸੈਂਪਲ ਵੀ ਜੀਨੋ ਸੀਕਵੈਂਸਿੰਗ ਲਈ ਭੇਜੇ ਗਏ ਹਨ। ਐੱਨਸੀਪੀ ਸੰਸਦ ਮੈਂਬਰ ਸੁਪਿ੍ਰਆ ਸੁਲੇ ਅਤੇ ਉਨ੍ਹਾਂ ਦੇ ਪਤੀ ਸਦਾਨੰਦ ਸੁਲੇ ਵੀ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ। ਸੁਪਿ੍ਰਆ ਸੁਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੋਵਾਂ ਵਿਚ ਕੋਈ ਲੱਛਣ ਨਹੀਂ ਹਨ। ਸੂਬੇ ਦੇ ਆਦਿਵਾਸੀ ਵਿਕਾਸ ਮੰਤਰੀ ਕੇਸੀ ਪੜਵੀ ਵੀ ਇਨਫੈਕਟਿਡ ਹੋ ਗਏ ਹਨ। ਅਦਾਕਾਰ ਅਰਜੁਨ ਕਪੂਰ ਦੁਬਾਰਾ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ। ਪਿਛਲੇ ਸਾਲ ਸਤੰਬਰ ‘ਚ ਵੀ ਉਹ ਇਨਫੈਕਟਿਡ ਪਾਏ ਗਏ ਸਨ। ਬੀਐੱਮਸੀ ਨੇ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਹੈ ਅਤੇ ਪੂਰੀ ਇਮਾਰਤ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।