India

ਦੇਸ਼ ਦਾ ਪਹਿਲਾ ਸਹਿਕਾਰਿਤਾ ਮੰਤਰੀ ਚੁਣੇ ਜਾਣੇ ’ਤੇ ਹੋਇਆ ਮਾਣ : ਅਮਿਤ ਸ਼ਾਹ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸੀ ਸਾਲ ਪਹਿਲੀ ਵਾਰ ਬਣਾਏ ਗਏ ਸਹਿਕਾਰਿਤਾ ਮੰਤਰਾਲੇ ਦਾ ਵੀ ਜ਼ਿੰਮਾ ਸੌਂਪਿਆ ਗਿਆ। ਉਥੇ ਹੀ, ਉਨ੍ਹਾਂ ਨੇ ਸ਼ਨੀਵਾਰ ਨੂੰ ਰਾਜਧਾਨੀ ’ਚ ਪਹਿਲੀ ਵਾਰ ਹੋ ਰਹੇ ਰਾਸ਼ਟਰੀ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਜਲਦ ਸਹਿਕਾਰੀ ਨੀਤੀ ਲਿਆਏਗੀ। ਉਨ੍ਹਾਂ ਨੇ ਅੱਗੇ ਕਿਹਾ, ‘ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਦੇਸ਼ ਦਾ ਪਹਿਲਾ ਸਹਿਕਾਰਿਤਾ ਮੰਤਰੀ ਚੁਣਿਆ ਗਿਆ ਹੈ। ਮੈਨੂੰ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕਰਦਾ ਹਾਂ।’ ਦੱਸ ਦੇਈਏ ਕਿ ਦੇਸ਼ ’ਚ ਪਹਿਲੀ ਵਾਰ ਮੋਦੀ ਸ਼ਾਸਨਕਾਲ ’ਚ ਸਹਿਕਾਰਿਤਾ ਮੰਤਰਾਲੇ ਦਾ ਗਠਨ ਕੀਤਾ ਗਿਆ ਹੈ ਅਤੇ ਇਸਦਾ ਜ਼ਿੰਮਾ ਗ੍ਰਹਿ ਮੰਤਰੀ ਨੂੰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ’ਚ ਸਹਿਕਾਰਿਤਾ ਸੰਮੇਲਨ ’ਚ ਹਿੱਸਾ ਲੈਂਦੇ ਹੋਏ ਕਿਹਾ, ‘ਮੈਂ ਸਹਿਕਾਰਿਤਾ ਮੰਤਰੀ ਦੇ ਨਾਤੇ ਦੇਸ਼ ਭਰ ਦੇ ਸਹਿਕਾਰਿਤਾ ਨੇਤਾਵਾਂ ਅਤੇ ਕਾਰਜਕਰਤਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਲਾਪਰਵਾਹੀ ਦਾ ਸਮਾਂ ਸਮਾਪਤ ਹੋਇਆ ਹੈ, ਪ੍ਰਾਥਮਿਕਤਾ ਦਾ ਸਮਾਂ ਸ਼ੁਰੂ ਹੋਇਆ ਹੈ। ਆਓ ਸਾਰੇ ਇਕੱਠੇ ਰਹਿ ਕੇ ਸਹਿਕਾਰਿਤਾ ਨੂੰ ਅੱਗੇ ਵਧਾਈਏ।’ ਗ੍ਰਹਿ ਮੰਤਰੀ ਨੇ ਕਿਹਾ, ‘ਪੀਐੱਮ ਮੋਦੀ ਦੀ ਅਗਵਾਈ ’ਚ ਬਣਿਆ ਭਾਰਤ ਸਰਕਾਰ ਦਾ ਸਹਿਕਾਰਿਤਾ ਮੰਤਰਾਲਾ ਸਾਰਿਆਂ ਸੂਬਿਆਂ ਦੇ ਨਾਲ ਸਹਿਕਾਰ ਕਰਕੇ ਚੱਲੇਗਾ, ਇਹ ਕਿਸੇ ਨਾਲ ਸੰਘਰਸ਼ ਕਰਨ ਲਈ ਨਹੀਂ ਬਣਿਆ ਹੈ। ਮੋਦੀ ਜੀ 2021-22 ’ਚ ਨਵੀਂ ਸਹਿਕਾਰ ਨੀਤੀ ਲਿਆਉਣਗੇ।’ ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ ਅੰਮ੍ਰਿਤ ਮਹਾਓਤਸਵ ਮਨਾਉਂਦੇ ਹੋਏ ਸਰਕਾਰ ਇਕ ਨਵੀਂ ਸਹਿਕਾਰੀ ਨੀਤੀ ਸ਼ੁਰੂ ਕਰੇਗੀ, ਜਿਸ ਨਾਲ ਭਾਰਤ ਦੇ ਗ੍ਰਾਮੀਣ ਸਮਾਜ ਨੂੰ ਵੀ ਬੜਾਵਾ ਮਿਲੇਗਾ। ਅੱਜ ਦੇਸ਼ ਦੇ ਲਗਪਗ 91% ਪਿੰਡਾਂ ’ਚ ਛੋਟੇ ਜਾਂ ਵੱਡੇ ਸਹਿਕਾਰੀ ਸੰਸਥਾਨ ਕੰਮ ਕਰ ਰਹੇ ਹਨ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin