ਜਲੰਧਰ, (ਪਰਮਿੰਦਰ ਸਿੰਘ) – ਦਿੱਲੀ ਵਿੱਚ ਸਿੱਖਾਂ ਦੇ ਵਿਰੁੱਧ ਹੋਏ 1984 ਦੇ ਦੰਗਿਆਂ ਵਿੱਚ ਸ਼ਾਮਿਲ ਕਾਂਗਰਸ ਪਾਰਟੀ ਦੇ ਸੱਜਣ ਕੁਮਾਰ ਨੂੰ ਦਿੱਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਹੈ। ਇਸ ਦਰਦਨਾਕ ਕਤਲੇਆਮ ਦੀ ਸਿੱਖ ਕੌਮ ਨੂੰ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਸੀ। ਕਾਂਗਰਸ ਪਾਰਟੀ ਦੇ ਬਹੁਤ ਲੀਡਰ ਇਹਨਾਂ ਦੰਗਿਆਂ ਵਿੱਚ ਸ਼ਾਮਿਲ ਸਨ। ਸਿੱਖਾਂ ਦੀਆਂ ਦੇਸ਼ ਭਗਤੀ ਦੀਆਂ ਮਿਸਾਲਾਂ ਦੇ ਕਿੱਸੇ ਕਿੱਸੇ ਤੋਂ ਲੁਕੇ ਨਹੀਂ। ਆਪਣੇ ਹੀ ਦੇਸ਼ ਵਿੱਚ ਇਸ ਕਤਲੇਆਮ ਦੇ ਇਨਸਾਫ ਲਈ ਅਤੇ ਦੋਸ਼ੀਆਂ ਨੂੰ ਕਰੜੀਆਂ ਸਜਾਵਾਂ ਦਿਵਾਉਣ ਵਾਸਤੇ ਸਿੱਖ ਕੌਮ ਨੂੰ ਬੜੀ ਜਦੋ ਜਹਿਦ ਕਰਨੀ ਪਈ। ਸੱਜਣ ਕੁਮਾਰ ਵਰਗੇ ਬਹੁਤ ਸਾਰੇ ਕਾਂਗਰਸ ਦੇ ਲੀਡਰ ਹਨ ਜਿਹੜੇ ਇਹਨਾਂ ਦੰਗਿਆਂ ਵਿੱਚ ਸ਼ਾਮਿਲ ਸੀ, ਉਨਾਂ ਸਾਰਿਆਂ ਲੀਡਰਾਂ ਉੱਪਰ ਕਾਨੂੰਨ ਦਾ ਸ਼ਿਕੰਜਾ ਬਹੁਤ ਸਮਾਂ ਪਹਿਲਾਂ ਕੱਸਿਆ ਜਾਣਾ ਚਾਹੀਦਾ ਸੀ।
ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਨਾਲ ਸਿੱਖਾਂ ਦੇ ਉੱਪਰ ਹੋਏ ਜਖਮਾਂ ਨੂੰ ਮੱਲਮ ਲੱਗੇਗੀ। ਇਸ ਨੂੰ ਆਪਣੇ ਕੀਤੇ ਹੋਏ ਪਾਪਾਂ ਦੀ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਪੀੜਤ ਪਰਿਵਾਰ ਜਿਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ ਅਤੇ ਉਹ ਬਹੁਤ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਸਨ। ਇਨਸਾਫ ਮਿਲਣ ਵਿੱਚ ਦੇਰ ਤਾਂ ਬਹੁਤ ਹੋ ਗਈ ਲੇਕਿਨ ਦੇਰ ਹੈ ਅੰਧੇਰ ਨਹੀਂ ਦੀ ਆਸ ਨਾਲ ਉਹ ਸਾਰੇ ਪਰਿਵਾਰ ਸਮੁੱਚੇ ਦੋਸ਼ੀਆਂ ਦੇ ਵਿਰੁੱਧ ਇਨਸਾਫ ਹੁੰਦਾ ਦੇਖਣਾ ਚਾਹੁੰਦੇ ਹਨ।