ਜੋਹਾਨਸਬਰਗ – ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਸਮਰਥਨ ’ਚ ਹੋਏ ਦੰਗੇ ’ਤੇ ਬਹੁਤ ਸਮੇਂ ਦੀ ਉਡੀਕ ਮਗਰੋਂ ਦੱਖਣੀ ਅਫਰੀਕੀ ਕਮਿਸ਼ਨ ਦੀ ਪਹਿਲੀ ਰਿਪੋਰਟ ’ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਨਸਲੀ ਦੰਗੇ ਜੁਮਾ ਵੱਲੋਂ ਬੰਦ ਹੋ ਚੁੱਕੇ ਅਖ਼ਬਾਰ ਦÇ ਨਿਊ ਏਜ (ਟੀਐੱਨਏ) ਦੇ ਮਾਲਕ ਗੁਪਤਾ ਭਰਾਵਾਂ ਦੇ ਸਮਰਥਨ ’ਚ ਕਰਵਾਏ ਗਏ ਸਨ। ਭਾਰਤੀ ਮੂਲ ਦੇ ਗੁਪਤਾ ਭਰਾ ਦੱਖਣੀ ਅਫਰੀਕਾ ਤੋਂ ਅਰਬਾਂ ਰੁਪਏ ਦਾ ਘਪਲਾ ਕਰ ਕੇ ਫ਼ਰਾਰ ਹੋ ਗਏ ਸਨ।ਟੀਐੱਨਏ ਅਖ਼ਬਾਰ ਨੂੰ ਤਿੰਨ ਗੁਪਤਾ ਭਰਾਵਾਂ ਅਜੇ, ਅਤੁਲ ਤੇ ਰਾਜੇਸ਼ ਨੇ ਸ਼ੁਰੂ ਕੀਤਾ ਸੀ। ਇਹ ਤਿੰਨੋਂ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਹਨ। ਹੁਣ ਮੰਨਿਆ ਜਾਂਦਾ ਹੈ ਕਿ ਇਸਦੇ ਖ਼ਿਲਾਫ਼ ਜਾਂਚ ਸ਼ੁਰੂ ਹੋਣ ਤੋਂ ਬਾਅਦ ਇਹ ਤਿੰਨੋਂ ਦੱਖਣੀ ਅਫਰੀਕਾ ਤੋਂ ਭੱਜ ਕੇ ਦੁਬਈ ਚਲੇ ਗਏ ਹਨ। ਹੁਣ ਅਪਰਾਧਕ ਮਾਮਲਿਆਂ ਦੀ ਜਾਂਚ ਲਈ ਦੱਖਣੀ ਅਫਰੀਕੀ ਪ੍ਰਸ਼ਾਸਨ ਇਨ੍ਹਾਂ ਦੀ ਹਵਾਲਗੀ ਕਰਵਾਉਣਾ ਚਾਹੁੰਦਾ ਹੈ।ਦੱਖਣੀ ਅਫਰੀਕੀ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਕਮਿਸ਼ਨ ਦੇ ਚੇਅਰਮੈਨ ਤੇ ਕਾਰਜਕਾਰੀ ਚੀਫ ਜਸਟਿਸ ਰੇਮੰਡ ਜੋਂਡੋ ਤੋਂ ਮੰਗਲਵਾਰ ਦੀ ਸ਼ਾਮ ਰਿਪੋਰਟ ਮਿਲਣ ਤੋਂ ਬਾਅਦ ਉਸ ਨੂੰ ਜਾਰੀ ਕਰ ਦਿੱਤਾ ਹੈ। ਇਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਬਕਾ ਰਾਸ਼ਟਰਪਤੀ ਜੁਮਾ ’ਤੇ ਗੁਪਤਾ ਭਰਾਵਾਂ ਦਾ ਡੂੰਘਾ ਅਸਰ ਸੀ। ਇਸੇ ਲਈ ਉਹ ਏਨੀ ਆਸਾਨੀ ਨਾਲ ਦੇਸ਼ ਦਾ ਅਰਬਾਂ ਰੁਪਇਆ ਲੁੱਟ ਕੇ ਦੇਸ਼ ਛੱਡ ਕੇ ਫ਼ਰਾਰ ਹੋ ਗਏ। ਕਮਿਸ਼ਨ ਦੀ ਰਿਪੋਰਟ ’ਚ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਗੁਪਤਾ ਭਰਾਵਾਂ ਨੇ ਇਕ ਸੋਚੀ ਸਮਝੀ ਰਣਨੀਤੀ ਬਣਾਈ ਤੇ ਉਸ ਦੇ ਤਹਿਤ ਹੀ ਸਰਕਾਰੀ ਕੰਪਨੀਆਂ ਨਾਲ ਘਪਲਾ ਕੀਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਗੁਪਤਾ ਭਰਾਵਾਂ ਨੂੰ ਸਰਕਾਰੀ ਸੰਚਾਰ ਸੂਚਨਾ ਸੇਵਾ ਵਰਗੀ ਸਰਕਾਰੀ ਕੰਪਨੀ ਤੇ ਸਰਕਾਰੀ ਵਿਭਾਗਾਂ ’ਚ ਹੀ ਮਦਦਗਾਰ ਮਿਲ ਗਏ ਸਨ ਤੇ ਇਨ੍ਹਾਂ ਵਿਭਾਗਾਂ ਨੂੰ ਕੰਪਨੀ ਵੱਲੋਂ ਕੁਝ ਵੀ ਸਕਿਓਰਿਟੀ ਦੇ ਰੂਪ ’ਚ ਨਹੀਂ ਦਿੱਤਾ ਜਾਂਦਾ ਸੀ। ਰਿਪੋਰਟ ਮੁਤਾਬਕ ਇਨ੍ਹਾਂ ਸਾਰੀਆਂ ਸਰਗਰਮੀਆਂ ’ਚ ਬਕਾਇਦਾ ਤਤਕਾਲੀ ਰਾਸ਼ਟਰਪਤੀ ਜੁਮਾ ਦਾ ਪੂਰਾ ਅਸਰ ਰਹਿੰਦਾ ਸੀ। ਇੱਥੋਂ ਤਕ ਕਿ ਜਦੋਂ ਮੀਡੀਆ ਬਿਜ਼ਨਸ ਲਈ ਇਕ ਇਮਾਨਦਾਰ ਸਰਕਾਰੀ ਅਫਸਰ ਨੇ ਲੱਖਾਂ ਰੈਂਡ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸ ਨੂੰ ਤੁਰੰਤ ਹਟਾ ਦਿੱਤਾ ਗਿਆ। ਟੀਐੱਨਏ ਅਖ਼ਬਾਰ ਦੇ ਕਾਰੋਬਾਰ ਦੀ ਜਾਂਚ ਤੋਂ ਵੀ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਵਪਾਰ ਸਬੰਧੀ ਜਿੰਨੇ ਵੀ ਕਰਾਰ ਕੀਤੇ, ਉਹ ਨਾਜਾਇਜ਼ ਸਨ। ਇਸ ਲਈ ਇਸ ਰਿਪੋਰਟ ’ਚ ਸਿਫਾਰਸ਼ ਕੀਤੀ ਗਈ ਹੈ ਕਿ ਟੋਨੀ ਗੁਪਤਾ ਦੇ ਭ੍ਰਿਸ਼ਟਾਚਾਰ ਤੋਂ ਜਾਂਚ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਨੇ ਜੋਹਾਨਸਬਰਗ ’ਚ ਵਿਊਸਲੇ ਕੋਨਾ ਨੂੰ 2012 ’ਚ ਗੁਪਤਾ ਪਰਿਵਾਰ ਦੇ ਕੰਪਲੈਕਸ ’ਚ ਇਕ ਲੱਖ ਰੈਂਡ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਕੋਨਾ ਦਾ ਕਹਿਣਾ ਹੈ ਉਨ੍ਹਾਂ ਗੁਪਤਾ ਭਰਾਵਾਂ ਤੋਂ ਰਿਸ਼ਵਤ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਦੱਖਣੀ ਅਫਰੀਕੀ ਏਅਰਵੇਜ਼ ਬੋਰਡ ਦੇ ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
next post