ਅਮਰੀਕੀ – ਧਰਤੀ ‘ਤੇ ਜੀਵਨ ਹੋਣ ‘ਚ ਆਕਸੀਜਨ ਦੀ ਭੂਮਿਕਾ ਸਭ ਤੋਂ ਅਹਿਮ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪ੍ਰਾਣਵਾਯੂ ਵੀ ਕਿਹਾ ਜਾਂਦਾ ਹੈ। ਵਿਗਿਆਨੀ ਲਗਾਤਾਰ ਇਸ ਦਿਸ਼ਾ ਵਿਚ ਖੋਜ ਕਰ ਰਹੇ ਹਨ ਕਿ ਧਰਤੀ ਤੋਂ ਇਲਾਵਾ ਕਿਤੇ ਆਕਸੀਜਨ ਉਪਲਬਧ ਹੈ ਜਾਂ ਨਹੀਂ? ਇਸ ਤਲਾਸ਼ ਵਿਚ ਚੰਦਰਮਾ ਸਾਡਾ ਸਭ ਤੋਂ ਨੇੜਲੀ ਮੰਜ਼ਿਲ ਰਿਹਾ ਹੈ। ਬੀਤੇ ਮਹੀਨੇ ਅਮਰੀਕੀ ਸਪੇਸ਼ ਏਜੰਸੀ ਨਾਸਾ ਤੇ ਆਸਟ੍ਰੇਲੀਆ ਦੀ ਸਪੇਸ ਏਜੰਸੀ ਨੇ ਆਸਟ੍ਰੇਲੀਆ ‘ਚ ਬਣਿਆ ਇਕ ਰੋਵਨ ਚੰਦਰਮਾ ‘ਤੇ ਭੇਜਣ ਦਾ ਕਰਾਰ ਕੀਤਾ ਹੈ। ਇਸ ਤਾ ਟੀਚਾ ਚੰਦਰਮਾ ਤੋਂ ਅਜਿਹੀਆਂ ਚੱਟਾਨਾਂ ਨੂੰ ਇਕੱਤਰ ਕਰਨਾ ਹੈ ਜਿਨ੍ਹਾਂ ਨਾਲ ਉੱਥੇ ਆਕਸੀਜਨ ਦੀ ਸਪਲਾਈ ਸੰਭਵ ਹੋ ਸਕਦੀ ਹੈ। ਆਸਟ੍ਰੇਲੀਆ ਦੀ ਸਦਰਨ ਕ੍ਰਾਸ ਯੂਨੀਵਰਸਿਟੀ ਦੇ ਜਾਨ ਗ੍ਰਾਂਟ ਨੇ ਇਸ ਸਬੰਧ ਵਿਚ ਕੁਝ ਜ਼ਿਕਰਯੋਗ ਜਾਣਕਾਰੀਆਂ ਦਿੱਤੀਆਂ ਹਨ।