ਚੰਡੀਗੜ੍ਹ – ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਪ੍ਰਿਅੰਕਾ ਤੇ ਰਾਹੁਲ ਦੇ ਨਾਲ ਹੀ ਰਹਿਣਗੇ ਕਿਉਂਕਿ ਦੋਵੇਂ ਖਾਨਦਾਨੀ ਲੋਕ ਹਨ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਮੈਂ ਨਾਲ ਖੜ੍ਹਾ ਹੈ ਪੰਜਾਬ ਦੀ ਖ਼ਾਤਰ, ਨਾ ਕਿ ਸੱਤਾ ਦੀ ਖ਼ਾਤਰ। ਸਰਕਾਰ ਮੁੜ ਆਉਣ ਤੋਂ ਬਾਅਦ ਜੇਕਰ ਸ਼ਰਾਬ 1000 ਰੁਪਏ ‘ਚ ਵਿਕੀ, ਰੇਤ ਮਾਫੀਆ ਦਾ ਰਾਜ ਹੋਇਆ ਤਾਂ ਸਿੱਧੂ ਜ਼ਿੰਮੇਵਾਰੀ ਨਹੀਂ ਲਵੇਗਾ। ਸਿੱਧੂ ਅੱਜ ਸੈਕਟਰ 37 ਸਥਿਤ ਲਾਅ ਭਵਨ ‘ਚ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ।ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਜੇਕਰ ਪਾਰਟੀ ਹਾਈਕਮਾਂਡ ਨੇ ਚੋਣਾਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਨਾ ਬਣਾਇਆ ਤਾਂ ਉਨ੍ਹਾਂ ਦਾ ਸਟੈਂਡ ਕੀ ਹੋਵੇਗਾ? ਇਸ ਦੇ ਜਵਾਬ ‘ਚ ਸਿੱਧੂ ਨੇ ਕਿਹਾ ਕਿ ਜੇਕਰ ਹਾਲਾਤ ਨਾ ਬਦਲੇ ਤਾਂ ਉਹ ਜ਼ਿੰਮੇਵਾਰੀ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਸਿੱਧੂ ਮਰਦਾ ਮਰ ਜਾਊਗਾ ਪਰ ਪੰਜਾਬ ਤੋਂ ਬਾਹਰ ਨਹੀਂ ਜਾਊਗਾ। ਉਨ੍ਹਾਂ ਕਿਹਾ ਕਿ ਉਹ ਪ੍ਰਿਅੰਕਾ ਤੇ ਰਾਹੁਲ ਦੇ ਨਾਲ ਹਨ। ਮੈਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨਾਂਗਾ ਪਰ ਮੇਰੇ ਲਈ ਪੰਜਾਬ ਦਾ ਹਿੱਤ ਸਭ ਤੋਂ ਉੱਪਰ ਹੈ।ਕੇਜਰੀਵਾਲ ‘ਤੇ ਸਿੱਧੂ ਨੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਨੇ ਦੁਨੀਆ ਨੂੰ ਖੇਤੀ ਕਰਨੀ ਸਿਖਾੀ, ਇਹ ਦਿੱਲੀ ਵਾਲਾ ਪੰਜਾਬ ਨੂੰ ਸਿਖਾਵੇਗਾ। ਦਿੱਲੀ ‘ਚ ਜਦੋਂ ਕੇਜਰੀਵਾਲ ਦੀ ਸਰਕਾਰ ਆਈ ਸੀ ਤਾਂ 7000 ਟੀਚਰਾਂ ਦੀਆਂ ਪੋਸਟਾਂ ਖ਼ਾਲੀ ਹੁੰਦੀਆਂ ਸਨ, ਪਰ ਅੱਜ 19000 ਪੋਸਟਾਂ ਖਾਲੀ ਹਨ। 15 ਦਿਨਾਂ ਦਾ ਕੰਟ੍ਰੈਕਟ ਕਰ ਰਹੇ ਹਨ।