Punjab

ਨਵਜੋਤ ਸਿੱਧੂ ਨੇ ਮੁੜ ਦਿਖਾਈ ਦਰਿਆਦਿਲੀ, ਕਾਫ਼ਲਾ ਰੁਕਵਾ ਕੇ ਕੀਤੀ ਜ਼ਖ਼ਮੀ ਦੀ ਮਦਦ

ਪਟਿਆਲਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਦੋ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾ ਕੇ ਉਸ ਦਾ ਇਲਾਜ ਵੀ ਕਰਵਾਇਆ। ਸਿੱਧੂ ਵੱਲੋਂ ਜ਼ਖ਼ਮੀਆਂ ਨੂੰ ਇਲਾਜ ਲਈ ਪੈਸੇ ਜੁੱਤੇ ਅਤੇ ਬਾਅਦ ਵਿੱਚ ਹਸਪਤਾਲ ਦੇ ਡਾਕਟਰ ਨਾਲ ਗੱਲ ਕਰ ਕੇ ਹਾਲ ਚਾਲ ਜਾਣਿਆ। ਜਾਣਕਾਰੀ ਅਨੁਸਾਰ ਸੋਮਵਾਰ ਦੀ ਸਵੇਰ ਪਟਿਆਲਾ ਸਰਹਿੰਦ ਰੋਡ ਤੇ ਇਕ ਕਾਰ ਅਤੇ ਰੇਹੜੀ ਦੀ ਟੱਕਰ ਹੋਈ ਜਿਸ ਵਿੱਚ ਰੇਹੜੀ ਚਾਲਕ ਗੰਭੀਰ ਜ਼ਖ਼ਮੀ ਹੋ ਹੋ ਗਿਆ ਇਸੇ ਦੌਰਾਨ ਹੀ ਨਵਜੋਤ ਸਿੰਘ ਸਿੱਧੂ ਦਾ ਕਾਫ਼ਲਾ ਵੀ ਮੌਕੇ ‘ਤੇ ਪੁੱਜ ਗਿਆ ਸਿੱਧੂ ਨੇ ਤੁਰੰਤ ਆਪਣੀ ਗੱਡੀ ਵਿੱਚੋ ਉੱਤਰਦਿਆਂ ਜਖਮੀ ਹੋਏ ਵਿਅਕਤੀ ਨੂੰ ਕਲਾਵੇ ਵਿੱਚ ਲਿਆ ਅਤੇ ਆਪਣੇ ਨਾਲ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ਵਿੱਚ ਬਿਠਾ ਕੇ ਉਸ ਨੂੰ ਹਸਪਤਾਲ ਲਈ ਰਵਾਨਾ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਜੇਬ ਵਿੱਚੋਂ ਨਗਦੀ ਜ਼ਖ਼ਮੀ ਵਿਅਕਤੀ ਨੌੰ ਸੌ ਪੰਜਾਹ ਚੰਗੀ ਤਰ੍ਹਾਂ ਇਲਾਜ ਕਰਵਾਉਣ ਲਈ ਕਿਹਾ। ਇਸ ਵਾਰ ਨਵਜੋਤ ਸਿੱਧੂ ਵੱਲੋਂ ਹਸਪਤਾਲ ਦੇ ਡਾਕਟਰਾਂ ਨਾਲ ਫੋਨ ਤੇ ਗੱਲ ਕਰਦਿਆਂ ਜ਼ਖ਼ਮੀ ਦਾ ਪੂਰਾ ਇਲਾਜ ਕਰਨ ਅਤੇ ਪੈਸੇ ਦੀ ਪ੍ਰਵਾਹ ਨਾ ਕਰਨ ਲਈ ਕਿਹਾ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin