Bollywood

ਨਵਾਜ਼ੂਦੀਨ ਸਿੱਦੀਕੀ ਨੇ ਮੁੰਬਈ ‘ਚ ਬਣਾਇਆ ‘ਨਵਾਬ’

ਮੁੰਬਈ – ਮੁੰਬਈ ਨੂੰ ਮਾਯਾਨਗਰੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਈ ਲੋਕਾਂ ਦੀ ਕਿਸਮਤ ਨੂੰ ਬਦਲ ਦਿੰਦਾ ਹੈ। ਕਿਸੇ ਨੂੰ ਕਰੋੜਪਤੀ ਤਾਂ ਕਿਸੇ ਨੂੰ ਰੋੜਪਤੀ ਬਣਾ ਦਿੰਦਾ ਹੈ। ਉਂਝ ਤਾਂ ਇਸ ਸ਼ਹਿਰ ‘ਚ ਕਈ ਕਿਰਦਾਰ ਰਹਿੰਦੇ ਹਨ ਪਰ ਇਕ ਕਿਰਦਾਰ ਦੀ ਕਹਾਣੀ ਬਹੁਤ ਹੀ ਸ਼ਾਨਦਾਰ ਹੈ। ਇਸ ਕਿਰਦਾਰ ਦਾ ਨਾਂ ਨਵਾਜ਼ੂਦੀਨ ਸਿੱਦੀਕੀ ਹੈ।

ਸੰਘਰਸ਼ ਦੀ ਪੂਰੀ ਕਹਾਣੀ ਆਪਣੇ ਆਪ ‘ਚ ਸਮੇਟਿਆ ਇਹ ਕਲਾਕਾਰ ਅੱਜ ਬੁਲੰਦੀਆਂ ਨਾਲ ਆਸਮਾਨ ਛੂਹ ਰਿਹਾ ਹੈ। ਆਪਣੀ ਕਲਾ ਨਾਲ ਦੁਨੀਆ ਨੂੰ ਝੁਕਾਉਣ ਵਾਲਾ ਇਹ ਕਲਾਕਾਰ ਅੱਜ ਆਸਮਾਨ ਦੇਖ ਰਿਹਾ ਹੈ। ਅਸਲ ‘ਚ ਨਵਾਜ਼ੂਦੀਨ ਸਿੱਦੀਕੀ ਨੇ ਸੁਪਨਿਆਂ ਦੇ ਸ਼ਹਿਰ ‘ਚ ਆਪਣੇ ਸੁਪਨਿਆਂ ਦਾ ਘਰ ਬਣਾਇਆ ਹੈ। ਉਸ ਘਰ ਨੂੰ ਆਪਣੇ ਪਿਤਾ ਨੂੰ ਸਮਰਪਿਤ ਕਰਦਿਆਂ ‘ਨਵਾਬ’ ਨਾਂ ਰੱਖਿਆ ਹੈ।

ਅੱਜ ਪੂਰੀ ਦੁਨੀਆ ਨਵਾਜ਼ ਬਾਰੇ ਜਾਣਦੀ ਹੈ। ਨਵਾਜ਼ੂਦੀਨ ਸਿੱਦੀਕੀ ਨੇ ਕਈ ਕਲਾਕਾਰਾਂ ਨੂੰ ਚੁਣੌਤੀ ਦਿੱਤੀ ਹੈ। ਆਪਣੀ ਕਲਾ ਨਾਲ ਕਈ ਕਲਾਕਾਰਾਂ ਲਈ ਪ੍ਰੇਰਣਾ ਵੀ ਬਣੇ ਹਨ। ਇਨ੍ਹਾਂ ਨੇ ਮੁੰਬਈ ‘ਚ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਹੈ। ਇਸ ਮਹਿਲ ਦਾ ਨਾਂ ਆਪਣੋੇ ਪਿਤਾ ਦੇ ਨਾਂ ‘ਤੇ ਰੱਖਿਆ ਹੈ। ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ ਹੈ। ਲੋਕ ਨਵਾਜ਼ ਨੂੰ ਵਧਾਈਆਂ ਵੀ ਦੇ ਰਹੇ ਹਨ।

Related posts

ਅਮਿਤਾਭ ਨੇ ਐਸ਼ਵਰਿਆ-ਅਭਿਸ਼ੇਕ ਸਬੰਧੀ ਖ਼ਬਰਾਂ ‘ਤੇ ਚੁੱਪ ਤੋੜੀ

editor

ਇੱਕ ਭਾਰਤੀ ਫਿਲਮ ਅਦਾਕਾਰਾ ਭੂਮੀ ਪੇਡਨੇਕਰ

editor

ਸੰਗੀਤਕਾਰ ਏ.ਆਰ. ਰਹਿਮਾਨ ਨੂੰ XTIC ਐਵਾਰਡ 2024 !

admin