Bollywood

ਨਵਾਜ਼ੂਦੀਨ ਸਿੱਦੀਕੀ ਨੇ ਮੁੰਬਈ ‘ਚ ਬਣਾਇਆ ‘ਨਵਾਬ’

ਮੁੰਬਈ – ਮੁੰਬਈ ਨੂੰ ਮਾਯਾਨਗਰੀ ਕਿਹਾ ਜਾਂਦਾ ਹੈ। ਇਹ ਸ਼ਹਿਰ ਕਈ ਲੋਕਾਂ ਦੀ ਕਿਸਮਤ ਨੂੰ ਬਦਲ ਦਿੰਦਾ ਹੈ। ਕਿਸੇ ਨੂੰ ਕਰੋੜਪਤੀ ਤਾਂ ਕਿਸੇ ਨੂੰ ਰੋੜਪਤੀ ਬਣਾ ਦਿੰਦਾ ਹੈ। ਉਂਝ ਤਾਂ ਇਸ ਸ਼ਹਿਰ ‘ਚ ਕਈ ਕਿਰਦਾਰ ਰਹਿੰਦੇ ਹਨ ਪਰ ਇਕ ਕਿਰਦਾਰ ਦੀ ਕਹਾਣੀ ਬਹੁਤ ਹੀ ਸ਼ਾਨਦਾਰ ਹੈ। ਇਸ ਕਿਰਦਾਰ ਦਾ ਨਾਂ ਨਵਾਜ਼ੂਦੀਨ ਸਿੱਦੀਕੀ ਹੈ।

ਸੰਘਰਸ਼ ਦੀ ਪੂਰੀ ਕਹਾਣੀ ਆਪਣੇ ਆਪ ‘ਚ ਸਮੇਟਿਆ ਇਹ ਕਲਾਕਾਰ ਅੱਜ ਬੁਲੰਦੀਆਂ ਨਾਲ ਆਸਮਾਨ ਛੂਹ ਰਿਹਾ ਹੈ। ਆਪਣੀ ਕਲਾ ਨਾਲ ਦੁਨੀਆ ਨੂੰ ਝੁਕਾਉਣ ਵਾਲਾ ਇਹ ਕਲਾਕਾਰ ਅੱਜ ਆਸਮਾਨ ਦੇਖ ਰਿਹਾ ਹੈ। ਅਸਲ ‘ਚ ਨਵਾਜ਼ੂਦੀਨ ਸਿੱਦੀਕੀ ਨੇ ਸੁਪਨਿਆਂ ਦੇ ਸ਼ਹਿਰ ‘ਚ ਆਪਣੇ ਸੁਪਨਿਆਂ ਦਾ ਘਰ ਬਣਾਇਆ ਹੈ। ਉਸ ਘਰ ਨੂੰ ਆਪਣੇ ਪਿਤਾ ਨੂੰ ਸਮਰਪਿਤ ਕਰਦਿਆਂ ‘ਨਵਾਬ’ ਨਾਂ ਰੱਖਿਆ ਹੈ।

ਅੱਜ ਪੂਰੀ ਦੁਨੀਆ ਨਵਾਜ਼ ਬਾਰੇ ਜਾਣਦੀ ਹੈ। ਨਵਾਜ਼ੂਦੀਨ ਸਿੱਦੀਕੀ ਨੇ ਕਈ ਕਲਾਕਾਰਾਂ ਨੂੰ ਚੁਣੌਤੀ ਦਿੱਤੀ ਹੈ। ਆਪਣੀ ਕਲਾ ਨਾਲ ਕਈ ਕਲਾਕਾਰਾਂ ਲਈ ਪ੍ਰੇਰਣਾ ਵੀ ਬਣੇ ਹਨ। ਇਨ੍ਹਾਂ ਨੇ ਮੁੰਬਈ ‘ਚ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਹੈ। ਇਸ ਮਹਿਲ ਦਾ ਨਾਂ ਆਪਣੋੇ ਪਿਤਾ ਦੇ ਨਾਂ ‘ਤੇ ਰੱਖਿਆ ਹੈ। ਨਵਾਜ਼ੂਦੀਨ ਸਿੱਦੀਕੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ ਹੈ। ਲੋਕ ਨਵਾਜ਼ ਨੂੰ ਵਧਾਈਆਂ ਵੀ ਦੇ ਰਹੇ ਹਨ।

Related posts

ਮਸ਼ਹੂਰ ਰੈਪਰ ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ: ਕੇਸ ਦਰਜ

admin

14 ਸਾਲ ਪੁਰਾਣੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਮਿਲੀ ਵੱਡੀ ਰਾਹਤ

Bunty

ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ ਭੇਜਣ ਤੋਂ ਕੀਤਾ ਇਨਕਾਰ

Bunty