BollywoodIndia

‘ਆਰਟੀਕਲ 370’ ਹਿੰਦੀ ਫ਼ਿਲਮ ਨੂੰ ਮਿਲਿਆ ਨੈਸ਼ਨਲ ਫ਼ਿਲਮ ਐਵਾਰਡ !

ਹਿੰਦੀ ਫ਼ਿਲਮ 'ਆਰਟੀਕਲ 370' ਨੇ ਸਭ ਤੋਂ ਵਧੀਆ ਹਿੰਦੀ ਫ਼ਿਲਮ ਦਾ ਨੈਸ਼ਨਲ ਫ਼ਿਲਮ ਐਵਾਰਡ ਆਪਣੇ ਨਾਮ ਕੀਤਾ ਹੈ।

ਹਿੰਦੀ ਫ਼ਿਲਮ ‘ਆਰਟੀਕਲ 370’ ਨੇ ਸਭ ਤੋਂ ਵਧੀਆ ਹਿੰਦੀ ਫ਼ਿਲਮ ਦਾ ਨੈਸ਼ਨਲ ਫ਼ਿਲਮ ਐਵਾਰਡ ਆਪਣੇ ਨਾਮ ਕੀਤਾ ਹੈ। ਮਲਿਆਲਮ ਫ਼ਿਲਮ ‘ਬ੍ਰਹਮਾਯੁਗਮ’ ਲਈ ਮਮੂਟੀ ਅਤੇ ਹਿੰਦੀ ਫ਼ਿਲਮ ‘ਚੰਦੂ ਚੈਂਪੀਅਨ’ ਲਈ ਕਾਰਤਿਕ ਆਰੀਅਨ ਨੇ ਸਰਵੋਤਮ ਅਦਾਕਾਰ ਦਾ ਨੈਸ਼ਨਲ ਫ਼ਿਲਮ ਐਵਾਰਡ ਜਿੱਤਿਆ ਹੈ ਜਦਕਿ ਹਿੰਦੀ ਫ਼ਿਲਮ ‘ਆਰਟੀਕਲ 370’ ਵਿੱਚ ਸ਼ਾਨਦਾਰ ਅਦਾਕਾਰੀ ਲਈ ਯਾਮੀ ਗੌਤਮ ਨੇ ਸਰਵੋਤਮ ਅਦਾਕਾਰਾ ਦਾ ਇਨਾਮ ਜਿੱਤਿਆ ਹੈ।

ਨੈਸ਼ਨਲ ਫ਼ਿਲਮ ਐਵਾਰਡਜ਼ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ ਸ਼ਾਨਦਾਰ ਕਲਾਤਮਕ ਅਤੇ ਤਕਨੀਕੀ ਯੋਗਦਾਨ ਲਈ ਦਿੱਤੇ ਜਾਣ ਵਾਲੇ ਦੇਸ਼ ਦੇ ਸਭ ਤੋਂ ਵੱਕਾਰੀ ਫ਼ਿਲਮ ਸਨਮਾਨ ਹਨ। ਇਨ੍ਹਾਂ ਇਨਾਮਾਂ ਦੀ ਸ਼ੁਰੂਆਤ 1954 ਵਿੱਚ ਹੋਈ ਸੀ। 1973 ਤੋਂ 2020 ਤੱਕ ਇਨ੍ਹਾਂ ਇਨਾਮਾਂ ਦਾ ਪ੍ਰਬੰਧ ਭਾਰਤ ਸਰਕਾਰ ਦੇ ਡਾਇਰੈਕਟੋਰੇਟ ਆਫ਼ ਫ਼ਿਲਮ ਫੈਸਟੀਵਲਜ਼ ਵੱਲੋਂ ਕੀਤਾ ਜਾਂਦਾ ਰਿਹਾ ਹੈ। 2021 ਤੋਂ ਇਹ ਜ਼ਿੰਮੇਵਾਰੀ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਸੰਭਾਲ ਰਿਹਾ ਹੈ। ਹਰ ਸਾਲ ਸਰਕਾਰ ਵੱਲੋਂ ਬਣਾਈ ਗਈ ਇੱਕ ਸੁਤੰਤਰ ਜੂਰੀ ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂਆਂ ਦੀ ਚੋਣ ਕਰਦੀ ਹੈ। ਇਸ ਤੋਂ ਬਾਅਦ ਨਵੀਂ ਦਿੱਲੀ ਵਿੱਚ ਹੋਣ ਵਾਲੇ ਸਮਾਰੋਹ ਦੌਰਾਨ ਭਾਰਤ ਦੇ ਰਾਸ਼ਟਰਪਤੀ ਦੁਆਰਾ ਜੇਤੂਆਂ ਨੂੰ ਇਹ ਨੈਸ਼ਨਲ ਫ਼ਿਲਮ ਐਵਾਰਡਜ਼ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।

ਨੈਸ਼ਨਲ ਫ਼ਿਲਮ ਐਵਾਰਡਜ਼ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਵਿੱਚ ਨਾ ਸਿਰਫ਼ ਪੂਰੇ ਭਾਰਤ ਦੀਆਂ ਸਰਵੋਤਮ ਫ਼ਿਲਮਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਸਗੋਂ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਬਣੀਆਂ ਉੱਤਮ ਫ਼ਿਲਮਾਂ ਨੂੰ ਵੀ ਬਰਾਬਰ ਮਾਣ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ ਤੋਂ ਬਾਅਦ ਨੈਸ਼ਨਲ ਫ਼ਿਲਮ ਫੈਸਟੀਵਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਇਨਾਮ ਜੇਤੂ ਫ਼ਿਲਮਾਂ ਲੋਕਾਂ ਲਈ ਵਿਖਾਈਆਂ ਜਾਂਦੀਆਂ ਹਨ। ਇਸ ਵਾਰ ਉਹ ਫ਼ਿਲਮਾਂ ਇਨਾਮਾਂ ਲਈ ਯੋਗ ਮੰਨੀਆਂ ਗਈਆਂ ਹਨ, ਜਿਨ੍ਹਾਂ ਨੂੰ 1 ਜਨਵਰੀ 2024 ਤੋਂ 31 ਦਸੰਬਰ 2024 ਦੇ ਵਿਚਕਾਰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਤੋਂ ਸਰਟੀਫਿਕੇਟ ਮਿਲਿਆ ਹੋਇਆ ਸੀ। 11 ਮੈਂਬਰੀ ਜੂਰੀ ਦੀ ਅਗਵਾਈ ਪ੍ਰਸਿੱਧ ਫ਼ਿਲਮ ਨਿਰਮਾਤਾ ਜੈਰਾਜ ਨੇ ਕੀਤੀ।

Related posts

‘ਲਿਵ ਇਨ ਰਿਲੇਸ਼ਨਸ਼ਿਪ ਟਾਈਮ ਪਾਸ ਵਾਂਗ, ਅਜਿਹੇ ਰਿਸ਼ਤੇ ਅਸਥਾਈ’: ਇਲਾਹਾਬਾਦ ਹਾਈਕੋਰਟ

Bunty

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦੋਸ਼ ਵਾਲੀ ਪਟੀਸ਼ਨ ਖਾਰਜ

admin