India

ਨਹੀਂ ਰੁਕ ਰਿਹੈ ਰੁਪਏ ‘ਚ ਗਿਰਾਵਟ ਦਾ ਸਿਲਸਿਲਾ, ਅਮਰੀਕੀ ਡਾਲਰ ਪਹੁੰਚਿਆ 80 ਦੇ ਨੇੜੇ

ਨਵੀਂ ਦਿੱਲੀ – ਰੁਪਏ ਦੀ ਗਿਰਾਵਟ (Rupee Fall at Record Low) ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਅਤੇ ਵਿਦੇਸ਼ੀ ਮੁਦਰਾ ਫੰਡ ‘ਤੇ ਦਬਾਅ ਵਧਣ ਕਾਰਨ ਸੋਮਵਾਰ ਨੂੰ ਰੁਪਿਆ 80 ਦੇ ਨੇੜੇ ਬੰਦ ਹੋਇਆ ਅਤੇ ਸੋਮਵਾਰ ਨੂੰ ਇੰਟਰਾਡੇ ਵਪਾਰ ‘ਚ ਡਾਲਰ ਦੇ ਮੁਕਾਬਲੇ 79.97 ‘ਤੇ ਬੰਦ ਹੋਇਆ। ਡਾਲਰ ਦੇ ਮੁਕਾਬਲੇ ਰੁਪਏ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ। ਇੰਟਰਬੈਂਕ ਫਾਰੇਕਸ ਬਾਜ਼ਾਰ ‘ਚ ਰੁਪਿਆ ਗ੍ਰੀਨਬੈਕ ਦੇ ਮੁਕਾਬਲੇ 79.76 ‘ਤੇ ਖੁੱਲ੍ਹਿਆ, ਪਰ ਇਸ ਤੋਂ ਬਾਅਦ ਇਸ ‘ਚ ਗਿਰਾਵਟ ਸ਼ੁਰੂ ਹੋ ਗਈ ਅਤੇ 80 ਦੀ ਮਨੋਵਿਗਿਆਨਕ ਸੀਮਾ ਦੇ ਨੇੜੇ ਪਹੁੰਚ ਗਿਆ।

ਇੱਕ ਸਮਾਂ ਸੀ ਜਦੋਂ ਰੁਪਿਆ 80.075 ਤਕ ਡਿੱਗ ਗਿਆ ਸੀ ਪਰ ਬਾਅਦ ਵਿੱਚ ਇਸ ਨੇ ਆਪਣੀ ਗੁਆਚੀ ਜ਼ਮੀਨ ਮੁੜ ਹਾਸਲ ਕੀਤੀ ਅਤੇ ਮਾਮੂਲੀ ਸੁਧਾਰ ਤੋਂ ਬਾਅਦ 79.97 ‘ਤੇ ਬੰਦ ਹੋਇਆ। ਸ਼ੁੱਕਰਵਾਰ ਨੂੰ ਅਮਰੀਕੀ ਮੁਦਰਾ ਡਾਲਰ ਦੇ ਮੁਕਾਬਲੇ ਰੁਪਿਆ 17 ਪੈਸੇ ਦੇ ਵਾਧੇ ਨਾਲ 79.82 ਦੇ ਪੱਧਰ ‘ਤੇ ਬੰਦ ਹੋਇਆ। ਸ਼ੇਅਰਖਾਨ ਦੇ ਰਿਸਰਚ ਐਨਾਲਿਸਟ ਅਨੁਜ ਚੌਧਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਮਜ਼ਬੂਤ ​​ਘਰੇਲੂ ਸ਼ੇਅਰ ਬਾਜ਼ਾਰਾਂ ਅਤੇ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਕਾਰਨ ਭਾਰਤੀ ਰੁਪਿਆ ਹਰੇ ਰੰਗ ਵਿੱਚ ਖੁੱਲ੍ਹਿਆ। ਹਾਲਾਂਕਿ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਐੱਫ.ਆਈ.ਆਈ. ਵਿਕਰੀ ਦੇ ਦਬਾਅ ਨਾਲ ਦਿਨ ਦੇ ਅਖੀਰਲੇ ਅੱਧ ਵਿੱਚ ਰੁਪਿਆ ਕਮਜ਼ੋਰ ਹੋਇਆ।” ਦੱਸ ਦੇਈਏ ਕਿ FII ਦਾ ਆਊਟਫਲੋ ਵਧ ਕੇ 1,649 ਕਰੋੜ ਰੁਪਏ ਹੋ ਗਿਆ।

ਚੌਧਰੀ ਨੇ ਅੱਗੇ ਕਿਹਾ ਕਿ ਅਮਰੀਕੀ ਡਾਲਰ ‘ਚ ਕਮਜ਼ੋਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਭਵਿੱਖ ‘ਚ ਡਾਲਰ ਦੇ ਮੁਕਾਬਲੇ ਰੁਪਿਆ ਬਿਹਤਰ ਸਥਿਤੀ ‘ਚ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਸੈਸ਼ਨਾਂ ‘ਚ ਰੁਪਿਆ ਡਾਲਰ ਦੇ ਮੁਕਾਬਲੇ 79.20 ਤੋਂ 80.80 ਦੇ ਦਾਇਰੇ ‘ਚ ਰਹਿ ਸਕਦਾ ਹੈ। ਡਾਲਰ ਸੂਚਕਾਂਕ, ਜੋ ਛੇ ਮੁਦਰਾਵਾਂ ਦੇ ਮੁਕਾਬਲੇ ਗ੍ਰੀਨਬੈਕ ਦੀ ਤਾਕਤ ਨੂੰ ਮਾਪਦਾ ਹੈ, 0.50 ਫੀਸਦੀ ਘੱਟ ਕੇ 107.52 ‘ਤੇ ਵਪਾਰ ਕਰ ਰਿਹਾ ਸੀ। ਇਸ ਨਾਲ ਭਵਿੱਖ ਵਿੱਚ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਵਧ ਗਈ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin