India

ਨਾਇਜੀਰੀਆਈ ਫ਼ੌਜ ਦੇ ਅਧਿਕਾਰੀਆਂ ਨੂੰ ਸਿਖਲਾਈ ਦੇਵੇਗੀ ਐੱਚਏਐੱਲ

ਬੈਂਗਲੁਰੂ – ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਨਾਇਜੀਰੀਆਈ ਫ਼ੌਜ ਨਾਲ ਚੇਤਕ ਹੈਲੀਕਾਪਟਰ ਦੇ ਦੂਜੇ ਪੜਾਅ ਦੀ ਉਡਾਣ ਸਿਖਲਾਈ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਕੰਪਨੀ ਨੇ ਬਿਆਨ ‘ਚ ਕਿਹਾ ਕਿ ਸਮਝੌਤੇ ਤਹਿਤ ਨਾਇਜੀਰੀਆਈ ਫ਼ੌਜ ਦੇ ਛੇ ਹਵਾਬਾਜ਼ੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਐੱਚਏਐੱਲ ਹੈਲੀਕਾਪਟਰ ਡਵੀਜ਼ਨ ਦੇ ਜਰਨਲ ਮੈਨੇਜਰ ਬੀਕੇ ਤਿ੍ਪਾਠੀ ਤੇ ਭਾਰਤ ‘ਚ ਨਾਇਜੀਰੀਆਈ ਹਾਈ ਕਮਿਸ਼ਨ ਦੇ ਰੱਖਿਆ ਸਲਾਹਕਾਰ ਕਮਾਡੋਰ ਐਂਥਨੀ ਵਿਕਟਰ ਕੁਜੋਹ ਨੇ ਬੈਂਗਲੁਰੂ ‘ਚ ਸਮਝੌਤੇ ‘ਤੇ ਦਸਤਖ਼ਤ ਕੀਤੇ। ਤਿ੍ਪਾਠੀ ਨੇ ਕਿਹਾ ਕਿ ਵਿਸਥਾਰਤ ਸਮਰੱਥਾਵਾਂ ਨਾਲ ਐਡਵਾਂਸ ਲਾਈਟ ਹੈਲੀਕਾਪਟਰ (ਏਐੱਲਐੱਚ) ਤੇ ਲਾਈਟ ਯੂਟੀਲਿਟੀ ਹੈਲੀਕਾਪਟਰ (ਐੱਲਯੂਐੱਚ) ਨਾਇਜੀਰੀਆਈ ਫ਼ੌਜ ਲਈ ਵੱਡੀ ਤਾਕਤ ਹੋਵੇਗੀ। ਚੇਤਕ ਹੈਲੀਕਾਪਟਰ ‘ਤੇ ਦੂਜੇ ਪੜਾਅ ਦੀ ਉਡਾਣ ਸਿਖਲਾਈ ਸ਼ੁਰੂ ਹੋਣ ਦੀ ਉਮੀਦ ਹੈ। ਇਹ ਸਿਖਲਾਈ ਦਸੰਬਰ 2022 ਤਕ ਪੂਰਾ ਹੋ ਜਾਵੇਗਾ। ਸਿਖਲਾਈ ਦੇ ਤਹਿਤ ਹਰ ਨਾਇਜੀਰੀਆਈ ਅਧਿਕਾਰੀ ਨੂੰ 70 ਘੰਟੇ ਦੀ ਉਡਾਣ ਸਿਖਲਾਈ ਦਿੱਤੀ ਜਾਵੇਗੀ। ਪਹਿਲੇ ਪੜਾਅ ਦੀ ਸਿਖਲਾਈ ਲਈ ਅਪ੍ਰਰੈਲ, 2021 ‘ਚ ਦਸਤਖ਼ਤ ਕੀਤੇ ਗਏ ਸਨ। ਇਹ ਸਮਝੌਤਾ 2021 ‘ਚ ਸਫਲਤਾਪੂਰਵਕ ਲਾਗੂ ਹੋਇਆ ਸੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin