Sport

ਨਾਓਮੀ ਓਸਾਕਾ ਤੇ ਅਜਾਰੇਂਕਾ ਟੂਰਨਾਮੈਂਟ ਤੋਂ ਹੋਈਆਂ ਲਾਂਭੇ

ਮੈਲਬੌਰਨ- ਸਾਬਕਾ ਚੈਂਪੀਅਨ ਨਾਓਮੀ ਓਸਾਕਾ ਤੇ ਵਿਕਟੋਰੀਆ ਅਜਾਰੇਂਕਾ ਨੇ ਆਸਟ੍ਰੇਲੀਅਨ ਓਪਨ ਦੀ ਤਿਆਰੀ ਲਈ ਅਭਿਆਸੀ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਓਸਾਕਾ ਨੇ ਸੱਟ ਕਾਰਨ ਗਪਸੀਲੈਂਡ ਟਰਾਫੀ ਦੇ ਸੈਮੀਫਾਈਨਲ ਤੋਂ ਨਾਂ ਵਾਪਸ ਲਿਆ ਜਿੱਥੇ ਉਨ੍ਹਾਂ ਦਾ ਸਾਹਮਣਾ ਏਲਿਸੇ ਮਰਟੇਂਸ ਨਾਲ ਹੋਣਾ ਸੀ। ਉਥੇ ਅਜਾਰੇਂਕਾ ਨੇ ਲੱਕ ਵਿਚ ਦਰਦ ਕਾਰਨ ਗ੍ਰਾਂਪੀਅਨਜ਼ ਟਰਾਫੀ ਕੁਆਰਟਰ ਫਾਈਨਲ ਤੋਂ ਨਾਂ ਵਾਪਸ ਲਿਆ ਜਿਸ ਵਿਚ ਉਨ੍ਹਾਂ ਨੇ ਏਨੇਟ ਕੋਂਟਾਵੇਟ ਖ਼ਿਲਾਫ਼ ਖੇਡਣਾ ਸੀ। ਇਸ ਤੋਂ ਪਹਿਲਾਂ ਸੇਰੇਨਾ ਵਿਲਸੀਅਮਜ਼ ਨੇ ਸ਼ੁੱਕਰਵਾਰ ਨੂੰ ਐਸ਼ਲੇ ਬਾਰਟੀ ਖ਼ਿਲਾਫ਼ ਯੇੱਰਾ ਰਿਵਰ ਕਲਾਸਿਕ ਤੋਂ ਨਾਂ ਵਾਪਸ ਲੈ ਲਿਆ ਸੀ। ਉਥੇ ਯੇੱਰਾ ‘ਚ ਗਰਬਾਈਨੇ ਮੁਗੁਰੂਜਾ ਨੇ ਅੱਠਵਾ ਦਰਜਾ ਹਾਸਲ ਮਾਰਕੇਟਾ ਵੀ ਨੂੰ 6-1, 6-0 ਨਾਲ ਮਾਤ ਦਿੱਤੀ। ਓਧਰ ਏਟੀਪੀ ਕੱਪ ਦੇ ਫਾਈਨਲ ਵਿਚ ਰੂਸ ਦਾ ਸਾਹਮਣਾ ਇਟਲੀ ਨਾਲ ਹੋਵੇਗਾ। ਰੂਸ ਦੇ ਡੇਨਿਲ ਮੇਦਵੇਦੇਵ ਖ਼ਿਲਾਫ਼ ਏਟੀਪੀ ਕੱਪ ਮੈਚ ਦੌਰਾਨ ਅਲੈਗਜ਼ੈਂਡਰ ਜਵੇਰੇਵ ਜ਼ਖ਼ਮੀ ਹੋ ਗਏ। ਉਹ ਇਲਾਜ ਲਈ ਕੋਰਟ ਛੱਡ ਕੇ ਚਲੇ ਗਏ। ਬਾਅਦ ਵਿਚ ਮੁੜ ਕੇ ਆਉਣ ‘ਤੇ ਮੇਦਵੇਦੇਵ ਨੇ 3-6, 6-3, 7-5 ਨਾਲ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਰੂਸ ਦੇ ਆਂਦਰੇ ਰੁਬਲੇਵ ਨੇ ਇਸ ਤੋਂ ਪਹਿਲਾਂ ਜਾਨ ਲੇਨਾਰਡ ਸਟ੍ਫ ਨੂੰ 3-6, 6-1, 6-2 ਨਾਲ ਮਾਤ ਦਿੱਤੀ ਸੀ।ਰਾਫੇਲ ਨਡਾਲ ਲੱਕ ਵਿਚ ਸੋਜ ਕਾਰਨ ਸਪੇਨ ਲਈ ਨਹੀਂ ਖੇਡ ਸਕੇ। ਉਨ੍ਹਾਂ ਨੇ ਅਭਿਆਸ ਕੀਤਾ ਜਿਸ ਨਾਲ ਆਸਟ੍ਰੇਲੀਅਨ ਓਪਨ ਵਿਚ ਉਨ੍ਹਾਂ ਦੇ ਖੇਡਣ ‘ਤੇ ਸ਼ੱਕ ਨਹੀਂ ਪੈਦਾ ਹੋਇਆ। ਉਨ੍ਹਾਂ ਦੀਆਂ ਨਜ਼ਰਾਂ ਰਿਕਾਰਡ 21ਵੇਂ ਗਰੈਂਡ ਸਲੈਮ ਖ਼ਿਤਾਬ ‘ਤੇ ਹਨ।

Related posts

LNP Will Invest $15 Million To BRING NRLW TO Cairns

admin

ਪੰਜਾਬ ਸਰਕਾਰ ਵੱਲੋਂ 1975 ਦੀ ਹਾਕੀ ਵਿਸ਼ਵ ਕੱਪ ਜੇਤੂ ਟੀਮ ਦਾ ਸਨਮਾਨ

admin

ਫੀਫਾ ਕਲੱਬ ਵਿਸ਼ਵ ਕੱਪ 2025 ਦੇ ਜੇਤੂ ਨੂੰ 125 ਮਿਲੀਅਨ ਡਾਲਰ ਮਿਲਣਗੇ !

admin