ਨਾਗਾਲੈਂਡ – ਦੇਸ਼ ਦੇ ਰਿਹਾਇਸ਼ੀ ਇਲਾਕਿਆਂ ’ਚ ਤੇਂਦੂਆ ਦਿਖਾਈ ਦੇਣਾ ਆਮ ਗੱਲ ਹੋ ਗਈ ਹੈ। ਹੁਣ ਤਕ ਤੇਂਦੂਆ ਦਿੱਸਣ ਦੀ ਘਟਨਾ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਦੇਖੀ ਜਾਂਦੀ ਸੀ। ਹਾਂਲਾਕਿ ਹੁਣ ਨਾਰਥ ਈਸਟ ਪ੍ਰਦੇਸ਼ ਨਾਗਾਲੈਂਡ ਦੇ ਪਹਾੜਾਂ ’ਚ ਇਕ ਅਜੀਬ ਜਾਨਵਰ ਦੇਖਿਆ ਗਿਆ ਹੈ। ਜੋ ਬਿਲਕੁਲ ਤੇਂਦੂਏ ਵਾਂਗ ਲੱਗ ਰਿਹਾ ਹੈ। ਤੇਂਦੂਏ ਤੇ ਇਸ ਜਾਨਵਰ ਦੀ ਚਮੜੀ ’ਚ ਫ਼ਰਕ ਨਜ਼ਰ ਆਉਂਦਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ’ਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਭਾਰਤ-ਮਿਆਂਮਾਰ ਬਾਰਡਰ ’ਚ ਕਰੀਬ 3700 ਮੀਟਰ ਦੀ ਉਚਾਈ ’ਤੇ ਕਲਾਊਡਡ ਤੇਂਦੂਆ ਦੇਖਿਆ ਗਿਆ ਹੈ। ਇਹ ਕਾਫ਼ੀ ਹੱਦ ਤਕ ਬਿੱਲੀ ਵਾਂਗ ਦਿੱਸਦਾ ਹੈ। ਕਿਹਾ ਜਾ ਰਿਹਾ ਹੈ ਕਿ ਨਾਗਾਲੈਂਡ ਦੇ ਪਹਾੜਾਂ ’ਚ ਇਸ ਕਲਾਊਡਡ ਤੇਂਦੂਏ ਨੂੰ ਦੇਖਿਆ ਗਿਆ ਹੈ। ਸੋਧਕਰਤਾ ਅਨੁਸਾਰ ਨਾਗਾਲੈਂਡ ਦੇ ਸਥਾਨਿਕ ਲੋਕ ਹੀ ਇਨ੍ਹਾਂ ਜੰਗਲਾਂ ਦੇ ਪ੍ਰਬੰਧ ਨੂੰ ਦੇਖਦੇ ਹਨ। ਸੋਧਕਰਤਾਵਾਂ ਅਨੁਸਾਰ ਇਹ ਤੇਂਦੂਆ ਰੁੱਖ ’ਤੇ ਚੜ੍ਹਨ ’ਚ ਮਾਹਿਰ ਹੈ। ਇਸ ਦੇ ਪੈਰਾਂ ’ਚ ਬਹੁਤ ਤਾਕਤ ਹੁੰਦੀ ਹੈ। ਕਲਾਊਡਡ ਤੇਂਦੂਏ ਦੇ ਪੰਜੇ ਬਹੁਤ ਵੱਡੇ ਹੁੰਦੇ ਹਨ ਜਿਸ ਦੀ ਵਰਤੋਂ ਰੁੱਖ ’ਤੇ ਚੜ੍ਹਨ ਲਈ ਕਰਦਾ ਹੈ। ਨੈਸ਼ਨਲ ਜਿਓਗ੍ਰਾਫਿਕ ਅਨੁਸਾਰ ਕਲਾਊਡਡ ਤੇਂਦੂਆ ਆਪਣਾ ਸ਼ਿਕਾਰ ਜਮੀਨ ’ਤੇ ਲੱਭਦੇ ਹਨ ਤੇ ਸ਼ਿਕਾਰ ਕਰਦੇ ਹਨ।