Sport

ਨਾਮੀਬੀਆ ਨੂੰ ਕਰਾਰੀ ਹਾਰ ਦੇ ਕੇ ਸੁਪਰ 8 ’ਚ ਪੁੱਜਾ ਆਸਟ੍ਰੇਲੀਆ

ਨਾਰਥ ਸਾਊਂਡ (ਐਂਟੀਗਾ) –  ਲੈੱਗ ਸਪਿਨਰ ਐਡਮ ਜੰਪਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਆਸਟ੍ਰੇਲੀਆ ਨੇ ਨਾਮੀਬੀਆ ਨੂੰ 86 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਵਿਚ ਜਗ੍ਹਾ ਬਣਾ ਲਈ ਹੈ। ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਮੀਬੀਆ ਨੂੰ 17 ਓਵਰਾਂ ’ਚ 72 ਦੌੜਾਂ ’ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਆਸਟ੍ਰੇਲੀਆ ਨੇ ਸਿਰਫ 34 ਗੇਂਦਾਂ ’ਤੇ ਇਕ ਵਿਕਟ ’ਤੇ 74 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ 34 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਕਪਤਾਨ ਮਿਸ਼ੇਲ ਮਾਰਸ਼ 18 ਦੌੜਾਂ ਬਣਾ ਕੇ ਨਾਬਾਦ ਰਹੇ। ਡੇਵਿਡ ਵਾਰਨਰ ਨੇ ਅੱਠ ਗੇਂਦਾਂ ’ਤੇ 20 ਦੌੜਾਂ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਦੀ ਇਹ ਲਗਾਤਾਰ ਤੀਜੀ ਜਿੱਤ ਹੈ, ਜਿਸ ਕਾਰਨ ਉਹ ਇੱਕ ਮੈਚ ਬਾਕੀ ਰਹਿ ਕੇ ਸੁਪਰ ਅੱਠ ਵਿੱਚ ਦਾਖ਼ਲ ਹੋ ਗਿਆ ਹੈ। ਉਸ ਨੇ ਗਰੁੱਪ ਬੀ ’ਚ ਆਪਣਾ ਆਖਰੀ ਮੈਚ ਸ਼ਨੀਵਾਰ ਨੂੰ ਸਕਾਟਲੈਂਡ ਖਿਲਾਫ ਖੇਡਣਾ ਹੈ। ਨਾਮੀਬੀਆ ਦੀ ਤਿੰਨ ਮੈਚਾਂ ਵਿੱਚ ਇਹ ਦੂਜੀ ਹਾਰ ਹੈ, ਜਿਸ ਕਾਰਨ ਉਹ ਸੁਪਰ ਅੱਠ ਵਿੱਚ ਥਾਂ ਬਣਾਉਣ ਦੀ ਦੌੜ ਤੋਂ ਬਾਹਰ ਹੋ ਗਿਆ ਹੈ।ਜੰਪਾ ਨੇ ਵੀ ਆਪਣੇ ਪ੍ਰਦਰਸ਼ਨ ਨਾਲ ਵੱਡੀ ਉਪਲਬਧੀ ਹਾਸਲ ਕੀਤੀ। ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ 100 ਵਿਕਟਾਂ ਲੈਣ ਵਾਲੇ ਆਸਟ੍ਰੇਲੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ।

Related posts

ਲਕਸ਼ੇ ਕੁਆਰਟਰ ਫਾਈਨਲ ’ਚ, ਪੀਵੀ ਸਿੰਧੂ ਦਾ ਸਫ਼ਰ ਰੁਕਿਆ

editor

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor