Articles

ਨਿਊਜ਼ੀਲੈਂਡ ਦੇ ਕੁੱਤੇ ਦੀਆਂ ਅਸਥੀਆਂ ਗੰਗਾ ‘ਚ ਜਲ ਪ੍ਰਵਾਹ

ਬਿਹਾਰ ਦੇ ਪੂਰਨੀਆ ਜ਼ਿਲੇ ਦੇ ਮਧੂਬਨੀ ਨਾਲ ਸਬੰਧਤ ਨਿਊਜ਼ੀਲੈਂਡ ਰਹਿਣ ਵਾਲੇ ਐਨ ਆਰ ਆਈ ਪ੍ਰਮੋਦ ਚੌਹਾਨ ਦਾ ਜਾਨਵਰਾਂ ਦੇ ਨਾਲ ਪਿਆਰ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਆਪਣੇ ਲੈਬਰਾਡੋਰ ਕੁੱਤੇ ਲਾਈਕਨ ਦੀ ਮੌਤ ਤੋਂ ਬਾਅਦ ਹਿੰਦੂ ਰਸਮਾਂ ਦੇ ਅਨੁਸਾਰ ਉਸਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਨਿਊਜ਼ੀਲੈਂਡ ਤੋਂ ਪਟਨਾ ਪਹੁੰਚੇ ਅਤੇ ਉਸਨੇ ਗਯਾ ਦੇ ਵਿੱਚ ਪਿੰਡਦਾਨ ਵੀ ਕਰਵਾਇਆ।
ਚੌਹਾਨ ਆਕਲੈਂਡ ਵਿਚ ਕਾਰੋਬਾਰ ਕਰਦਾ ਹੈ। ਲਾਈਕਨ ਉਨ੍ਹਾਂ ਨਾਲ ਤਕਰੀਬਨ 10 ਸਾਲ ਰਿਹਾ ਪਰ ਕੈਂਸਰ ਦੇ ਨਾਲ ਲਾਈਕਨ ਦੀ 13 ਫਰਵਰੀ ਨੂੰ ਮੌਤ ਹੋ ਗਈ। ਉਹ ਦੱਸਦੇ ਹਨ ਕਿ ਲਾਇਕਨ ਉਸ ਦੇ ਪਰਿਵਾਰ ਦਾ ਹਿੱਸਾ ਸੀ। ਇਸ ਲਈ ਅਸੀਂ ਉਸ ਦੇ ਅੰਤਮ ਸੰਸਕਾਰ ਤੋਂ ਬਾਅਦ ਅਸਥੀਆਂ ਗੰਗਾ ਵਿਚ ਪ੍ਰਵਾਹ ਕਰਨ ਦਾ ਫੈਸਲਾ ਕੀਤਾ। ਇਸ ਲਈ ਪ੍ਰਮੋਦ ਆਪਣੀ ਪਤਨੀ ਰੇਖਾ ਅਤੇ ਬੇਟੀ ਵਿਸ਼ਨੂੰਪਰੀਆ ਦੇ ਨਾਲ ਲਾਈਕਨ ਦੀਆਂ ਆਖਰੀ ਰਸਮਾਂ ਨੂੰ ਪੂਰੀਆਂ ਕਰਨ ਦੇ ਲਈ 15 ਫਰਵਰੀ ਨੂੰ ਪਟਨਾ ਪੁੱਜੇ। ਉਸ ਨੇ ਦੱਸਿਆ ਕਿ ਮੈਂ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨ ਦਾ ਯਤਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇੱਕ ਸਭਿਅਕ ਸਮਾਜ ਵਿੱਚ ਪਸ਼ੂਆਂ ਦਾ ਸਨਮਾਨ ਹੋਣਾ ਚਾਹੀਦਾ ਹੈ।
ਚੌਹਾਨ ਨੇ ਕਿਹਾ ਕਿ ਲਾਈਕਨ ਦਾ ਅੰਤਮ ਸੰਸਕਾਰ ਆਕਲੈਂਡ ਵਿੱਚ ਹਿੰਦੂ ਰਹੁਰੀਤਾਂ ਦੇ ਅਨੁਸਾਰ ਕੀਤਾ ਗਿਆ ਸੀ। ਲਾਈਕਨ ਦੀਆਂ ਅਸਥੀਆਂ ਨੂੰ ਪਟਨਾ ਦੇ ਵਿਚ ਗੰਗਾ ਦਰਿਆ ਦੇ ਵਿੱਚ ਪ੍ਰਵਾਹ ਕੀਤਾ ਗਿਆ। ਇਸ ਤੋਂ ਬਾਅਦ ਉਹ ਗਯਾ ਗਏ ਅਤੇ ਲਾਈਕਨ ਦੀ ਆਤਮਿਕ ਸ਼ਾਂਤੀ ਦੇ ਲਈ ਪਿੰਡਦਾਨ ਕਰਵਾਇਆ। ਪ੍ਰਮੋਦ ਹੁਣ ਸ਼ਰਧਾ ਦੇ 30 ਦਿਨਾਂ ਦੇ ਲੰਘਣ ਦਾ ਇੰਤਜ਼ਾਰ ਕਰ ਰਹੇ ਹਨ। ਉਹ ਤੀਹ ਦਿਨ ਹੁੰਦੇ ਹੀ ਭੰਡਾਰਾ ਵੀ ਕਰ ਕਰਨਗੇ। ਉਹਨਾਂ ਦੱਸਿਆ ਕਿ ਲਾਈਕਨ ਦਾ ਪਾਲਣ ਪੋਸ਼ਣ ਹਿੰਦੂ ਕਲਚਰ ਦੇ ਵਿੱਚ ਹੋਇਆ ਤੇ ਉਸਦੀਆਂ ਅੰਤਿਮ ਰਸਮਾਂ ਵੀ ਹਿੰਦੂ ਰਹੁਰੀਤਾਂ ਨਾਲ ਹੀ ਕੀਤੀਆਂ ਜਾ ਰਹੀਆਂ ਹਨ ਅਤੇ ਅੰਤਿਮ ਰਸਮਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਹਨਾਂ ਦੇ ਸਾਰੇ ਰਿਸ਼ਤੇਦਾਰ ਸ਼ਾਮਿਲ ਹੋ ਰਹੇ ਹਨ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin