CultureArticlesAustralia & New Zealand

ਪ੍ਰਧਾਨ ਮੰਤਰੀ ਵੱਲੋਂ ਹੋਲੀ ਦੀਆਂ ਸ਼ੁੱਭ-ਕਾਮਨਾਵਾਂ !

ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ।

ਪ੍ਰਧਾਨ ਮੰਤਰੀ ਵਲੋਂ ਹੋਲੀ ‘ਤੇ ਸੁਨੇਹਾ !

ਕਈ ਆਸਟ੍ਰੇਲੀਅਨ ਜੋ ਹਿੰਦੂ ਅਤੇ ਦੱਖਣੀ ਏਸ਼ੀਆਈ ਵਿਰਾਸਤ ਨਾਲ ਸੰਬੰਧਿਤ ਹਨ, ਉਨ੍ਹਾਂ ਲਈ ਹੋਲੀ ਸਾਂਝੇ ਇਤਿਹਾਸ, ਵਿਰਾਸਤ ਅਤੇ ਰਿਵਾਇਤਾਂ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਣ ਦਾ ਸਮਾਂ ਹੈ।

ਇਹ ਤਿਉਹਾਰ ਸੱਚਮੁੱਚ ਸਦੀਵੀ ਵਿਸ਼ਿਆਂ ਨਾਲ ਜੁੜਿਆ ਹੈ: ਨੇਕੀ ਦੀ ਬੁਰਾਈ ਉੱਤੇ ਜਿੱਤ, ਦੋਸਤੀ ਅਤੇ ਮਾਫ਼ੀ ਦੀ ਅਟੱਲ ਮਹੱਤਤਾ, ਅਤੇ ਮਨੁੱਖੀ ਆਤਮਾ ਦੀ ਏਕਤਾ। ਇਹ ਸਾਨੂੰ ਆਪਣੇ ਆਪ ਨੂੰ ਅਤੇ ਇਕ ਦੂਜੇ ਨਾਲ ਆਪਣੇ ਰਿਸ਼ਤਿਆਂ ਨੂੰ ਨਵੀਂ ਤਾਜ਼ਗੀ ਦੇਣ ਦਾ ਮੌਕਾ ਦਿੰਦਾ ਹੈ।

ਅਸਲ ਵਿੱਚ ਕਾਬਿਲ-ਏ-ਤਾਰੀਫ਼ ਗੱਲ ਇਹ ਹੈ ਕਿ ਹੋਲੀ ਨੂੰ ਆਧੁਨਿਕ ਆਸਟ੍ਰੇਲੀਆ ਦੀ ਕਹਾਣੀ ਵਿੱਚ ਕਿੰਨੇ ਉਤਸ਼ਾਹ ਨਾਲ ਸ਼ਾਮਲ ਕੀਤਾ ਗਿਆ ਹੈ। ਰੰਗ, ਪਿਆਰ ਅਤੇ ਨਵੀਂ ਜ਼ਿੰਦਗੀ ਦੇ ਇਸ ਖੁਸ਼ੀ ਭਰੇ ਇਜ਼ਹਾਰ ਨੂੰ ਹਰ ਪਿਛੋਕੜ ਦੇ ਲੋਕਾਂ ਵੱਲੋਂ ਸਾਡੇ ਤਿਉਹਾਰ ਕੈਲੰਡਰ ਦੇ ਇੱਕ ਮਹੱਤਵਪੂਰਨ ਹਿੱਸੇ ਵਜੋਂ ਦਿਲੋਂ ਗਲੇ ਲਗਾਇਆ ਗਿਆ ਹੈ।

ਹੋਲੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਸਾਰੇ ਆਸਟ੍ਰੇਲੀਅਨ ਲੋਕ ਧਰਤੀ ਦੇ ਹਰ ਕੋਨੇ ਤੋਂ ਆਏ ਲੋਕਾਂ ਦੇ ਵਿਸ਼ਵਾਸਾਂ, ਰੀਤੀ-ਰਿਵਾਜਾਂ ਅਤੇ ਤਜਰਬਿਆਂ ਦੇ ਨਾਲ-ਨਾਲ ਉਹਨਾਂ ਦੀਆਂ ਉਮੀਦਾਂ, ਸਖਤ ਮਿਹਨਤ ਅਤੇ ਦੇਸ਼-ਪ੍ਰੇਮ ਤੋਂ ਵੀ ਫਾਇਦਾ ਹੁੰਦਾ ਹੈ। ਅਸੀਂ ਇਕ ਦੂਜੇ ਦੀਆਂ ਭਿੰਨਤਾਵਾਂ ਦਾ ਜਸ਼ਨ ਮਨਾਉਂਦੇ ਹਾਂ ਅਤੇ ਆਪਣੀ ਸਾਂਝੀ ਆਸਟ੍ਰੇਲੀਅਨ ਪਹਿਚਾਣ ਵਿੱਚ ਇਕੱਠੇ ਹੋ ਜਾਂਦੇ ਹਾਂ।

ਉਮੀਦ ਹੈ ਕਿ ਇਸ ਸਾਲ ਦਾ ਹੋਲੀ ਦਾ ਜਸ਼ਨ ਦੋਸਤੀਆਂ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਿਆਂ ਦੇ ਨਿਰਮਾਣ ਵਿੱਚ ਸਹਾਇਕ ਹੋਣ, ਤਾਂ ਜੋ ਗੁਲਾਲ ਦੇ ਰੰਗ ਥੰਮ ਜਾਣ ਤੋਂ ਬਾਅਦ ਵੀ ਸਾਨੂੰ ਜੋੜਨ ਵਾਲੀ ਤਾਕਤ ਕਾਇਮ ਰਹੇ।

The Hon Anthony Albanese MP
Prime Minister of Australia

Related posts

ਪੰਜਾਬ ਦੀ ਮਿੱਟੀ ਦਾ ਜਾਇਆ ਟਿੱਬਿਆਂ ਦਾ ਪੁੱਤ ਸ਼ੁਭਦੀਪ ਸਿੰਘ !

admin

ਅਜੋਕੇ ਸਮੇਂ ‘ਸਰਬੱਤ ਖਾਲਸਾ’ ਦੀ ਲੋੜ ਕਿਉਂ ?

admin

New Technology Brings Interpreters On Every Police Beat 

admin