Australia & New Zealand

ਨਿਊ ਸਾਉਥ ਵੇਲਜ਼ ‘ਚ 344 ਕੋਵਿਡ ਕੇਸ, 2 ਮੌਤਾਂ ਤੇ ਡੱਬੋ ‘ਚ ਲਾਇਆ ਲੌਕਡਾਉਨ

ਸਿਡਨੀ – “ਨਿਊ ਸਾਉਥ ਵੇਲਜ਼ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਕੋਵਿਡ-19 ਦੇ ਲੋਕਲ 344 ਨਵੇਂ ਕੇਸ ਦਰਜ ਕੀਤੇ ਗਏ ਹਨ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਨਿਊ ਸਾਉਥ ਵੇਲਜ਼ ਦੇ ਵਿੱਚ 90 ਦੇ ਦਹਾਕੇ ਵਿੱਚ ਇੱਕ ਆਦਮੀ ਅਤੇ 30 ਦੇ ਦਹਾਕੇ ਦੇ ਇੱਕ ਵਿਅਕਤੀ ਦੀ ਕੋਵਿਡ-19 ਦੇ ਨਾਲ ਪਾਜੇLਟਿਵ ਹੋਣ ਨਾਲ ਮੌਤ ਹੋ ਗਈ ਹੈ। 30 ਦੇ ਦਹਾਕੇ ਦੇ ਆਦਮੀ ਦੀ ਸਿਹਤ ਦੀਆਂ ਹੋਰ ਬੁਨਿਆਦੀ ਸਥਿਤੀਆਂ ਸਨ ਅਤੇ 90 ਦੇ ਦਹਾਕੇ ਦੇ ਆਦਮੀ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ।”

ਨਿਊ ਸਾਉਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਨੇ ‘ਇੰਡੋ ਟਾਈਮਜ਼’ ਨੂੰ ਭੇਜੀ ਜਾਣਕਾਰੀ ਦੇ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਅ ਹੈ ਕਿ ਡੱਬੋ ਲੋਕਲ ਗਵਰਨਮੈਂਟ ਏਰੀਆ (ਐਲਜੀਏ) ਵਿੱਚ ਨਵੇਂ ਮਾਮਲਿਆਂ ਦੇ ਬਾਅਦ ਇਹ ਖੇਤਰ ਅੱਜ ਦੁਪਹਿਰ 1 ਵਜੇ ਤੋਂ 19 ਅਗਸਤ 2021 ਤੱਕ ਲੌਕਡਾਊਨ ਵਿੱਚ ਰਹੇਗਾ। ਇਨ੍ਹਾਂ ਖੇਤਰਾਂ ਵਿੱਚ ਹਰ ਕਿਸੇ ਨੂੰ ਘਰ ਵਿੱਚ ਹੀ ਰਹਿਣ, ਬਿਨਾ ਕਿਸੇ ਸਹੀ ਕਾਰਣ ਤੋਂ ਬਾਹਰ ਨਾ ਜਾਣ ਅਤੇ ਘਰਾਂ ਦੇ ਵਿੱਚ ਮਹਿਮਾਨਾਂ ਦੇ ਆਉਣ ਜਾਣ ਦੀ ਮਨਾਹੀ ਕੀਤੀ ਗਈ ਹੈ।

ਪ੍ਰੀਮੀਅਰ ਨੇ ਕਿਹਾ ਕਿ ਫੇਅਰਫੀਲਡ ਅਤੇ ਕੈਂਟਰਬਰੀ-ਬੈਂਕਸਟਾਨ ਵਿੱਚ ਮਾਮਲਿਆਂ ਵਿੱਚ ਗਿਰਾਵਟ ਆਈ ਹੈ। ਅਜਿਹਾ ਕਮਿਊਨਿਟੀ ਦੇ ਮਜ਼ਬੂਤ ਹੁੰਗਾਰੇ ਅਤੇ ਹਰ ਇੱਕ ਨਾਲ ਮਿਲ ਕੇ ਕੰਮ ਕਰਨ ਨਾਲ ਅਸੀਂ ਇਹ ਫਰਕ ਲਿਆ ਰਹੇ ਹਾਂ।

ਪ੍ਰੀਮੀਅਰ ਬੇਰੇਜਿਕਲਿਅਨ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਮਾਮਲਿਆਂ ਵਿੱਚ ਵਾਧਾ ਜਾਰੀ ਰਹਿਣ ਦੀ ਉਮੀਦ ਸੀ। ਉਹਨਾਂ ਇਹ ਇਸ਼ਾਰਾ ਦਿੱਤਾ ਕਿ ਇਸ ਮਹੀਨੇ ਦੇ ਅਖੀਰ ਵਿੱਚ ਉਸਦੇ ਰਾਜ ਦੀਆਂ ਕੁੱਝ ਕੋਵਿਡ -19 ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇ ਰਾਜ ਟੀਕੇ ਲਗਾਉਣ ਦੀ ਦਰ ਨੂੰ ਕਾਇਮ ਰੱਖਦਾ ਹੈ ਤਾਂ ਅਗਸਤ ਦੇ ਅਖੀਰ ਤੱਕ 6 ਮਿਲੀਅਨ ਜੈਬਸ ਦੇ ਦਿੱਤੇ ਜਾਣਗੇ।
ਵਰਨਣਯੋਗ ਹੈ ਕਿ ਇਸ ਵੇਲੇ ਕੋਵਿਡ-19 ਦੇ ਆਈਸੀਯੂ ਦੇ 62 ਮਾਮਲਿਆਂ ਵਿੱਚੋਂ, 3 ਮਾਮਲੇ 20 ਦੇ ਦਹਾਕੇ, 7 ਮਾਮਲੇ 30 ਦੇ ਦਹਾਕੇ, 6 ਮਾਮਲੇ 40 ਦੇ ਦਹਾਕੇ, 14 ਮਾਮਲੇ 50 ਦੇ ਦਹਾਕੇ, 13 ਮਾਮਲੇ 60 ਦੇ ਦਹਾਕੇ, 16 ਮਾਮਲੇ 70 ਦੇ ਦਹਾਕੇ ਅਤੇ 3 ਮਾਮਲੇ 80 ਦੇ ਦਹਾਕੇ ਦੇ ਹਨ। ਆਈਸੀਯੂ ਵਿੱਚ ਦਾਖਲ ਵਿੱਚੋਂ ਕਿਸੇ ਨੂੰ ਵੀ ਵੈਕਸੀਨ ਦੀਆਂ ਦੋ ਖੁਰਾਕਾਂ ਲਈਆਂ ਹਨ।

ਦੋ-ਭਾਸ਼ੀਏ ਲਈ: 13 14 50

ਸੈਲਫ਼ ਆਈਸੋਲੇਸ਼ਨ ਹੈਲਪ ਲਾਈਨ: 13 77 88

Related posts

Motorbike Crash Survivor Highlights Importance Of Protective Gear !

admin

Shining Lights Of Australia’s Early Childhood Sector Recognised !

admin

ਅੱਜ ਰਾਤ ਨੂੰ ਆਸਟ੍ਰੇਲੀਆ ‘ਚ ‘ਡੇਅ ਲਾਈਟ ਸੇਵਿੰਗ’ ਸ਼ੁਰੂ ਹੋਣ ਨਾਲ ਲੋਕ 1 ਘੰਟਾ ਘੱਟ ਸੌਂ ਪਾਉਣਗੇ !

admin