Sport

ਨੀਦਰਲੈਂਡ ਖ਼ਿਲਾਫ਼ ਹੋਈ ਰਾਣੀ ਰਾਮਪਾਲ ਦੀ ਟੀਮ ‘ਚ ਵਾਪਸੀ

ਨਵੀਂ ਦਿੱਲੀ – ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੇ ਨੀਦਰਲੈਂਡ ਦੇ ਖ਼ਿਲਾਫ਼ ਅਗਲੇ ਐੱਫਆਈਐੱਚ ਪ੍ਰਰੋ ਲੀਗ ਮੁਕਾਬਲਿਆਂ ਲਈ ਮੰਗਲਵਾਰ ਨੂੰ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 22 ਮੈਂਬਰੀ ਮਹਿਲਾ ਹਾਕੀ ਟੀਮ ਵਿਚ ਵਾਪਸੀ ਕੀਤੀ। ਟੀਮ ਵਿਚ ਮਿਡਫੀਲਡਰ ਮਹਿਮਾ ਚੌਧਰੀ ਤੇ ਸਟ੍ਰਾਈਕਰ ਐਸ਼ਵਰਿਆ ਰਾਜੇਸ਼ ਚੌਹਾਨ ਦੇ ਰੂਪ ਵਿਚ ਦੋ ਨਵੇਂ ਚਿਹਰੇ ਵੀ ਸ਼ਾਮਲ ਹਨ ਜੋ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਹੋਣ ਵਾਲੇ ਦੋ ਮੈਚਾਂ ਨਾਲ ਸੀਨੀਅਰ ਟੀਮ ਵਿਚ ਸ਼ੁਰੂਆਤ ਕਰਨਗੀਆਂ। ਰਾਣੀ ਦੀ ਅਗਵਾਈ ਵਿਚ ਭਾਰਤੀ ਟੀਮ ਪਿਛਲੇ ਸਾਲ ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ‘ਤੇ ਰਹੀ ਸੀ। ਇਹ ਸਟਾਰ ਸਟ੍ਰਾਈਕਰ ਜ਼ਖ਼ਮੀ ਹੋਣ ਕਾਰਨ ਇਸ ਤੋਂ ਬਾਅਦ ਰਾਸ਼ਟਰੀ ਟੀਮ ਲਈ ਨਹੀਂ ਖੇਡ ਸਕੀ। ਰਾਣੀ ਦੀ ਵਾਪਸੀ ਦੇ ਬਾਵਜੂਦ ਗੋਲਕੀਪਰ ਸਵਿਤਾ ਟੀਮ ਦੀ ਕਪਤਾਨ ਬਣੀ ਰਹੇਗੀ ਜਦਕਿ ਦੀਪ ਗ੍ਰੇਸ ਏੱਕਾ ਉੱਪ ਕਪਤਾਨ ਹੋਵੇਗੀ।

ਭਾਰਤੀ ਟੀਮ ਨੂੰ ਹਾਲਾਂਕਿ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੀ ਸਲੀਮਾ ਟੇਟੇ, ਸ਼ਰਮੀਲਾ ਦੇਵੀ ਤੇ ਲਾਲਰੇਮਸਿਆਮੀ ਦੀਆਂ ਸੇਵਾਵਾਂ ਨਹੀਂ ਮਿਲ ਸਕਣਗੀਆਂ ਜੋ ਦੱਖਣੀ ਅਫਰੀਕਾ ਵਿਚ ਜੂਨੀਅਰ ਵਿਸ਼ਵ ਕੱਪ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀਆਂ ਹਨ। ਭਾਰਤੀ ਟੀਮ ਅਜੇ ਛੇ ਮੈਚਾਂ ਵਿਚ 12 ਅੰਕਾਂ ਨਾਲ ਪ੍ਰਰੋ ਲੀਗ ਸੂਚੀ ਵਿਚ ਚੌਥੇ ਸਥਾਨ ‘ਤੇ ਹੈ। ਨੀਦਰਲੈਂਡ ਛੇ ਮੈਚਾਂ ਵਿਚ 17 ਅੰਕਾਂ ਨਾਲ ਸੂਚੀ ਵਿਚ ਸਿਖਰ ‘ਤੇ ਹੈ।

ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਏਤਿਮਾਰਪੂ। ਡਿਫੈਂਡਰ : ਦੀਪ ਗ੍ਰੇਸ ਏੱਕਾ (ਉੱਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਰਸ਼ਮਿਤਾ ਮਿੰਜ, ਸੁਮਨ ਦੇਵੀ ਥੌਡਮ। ਮਿਡਫੀਲਡਰ : ਨਿਸ਼ਾ, ਸੁਸ਼ੀਲਾ ਚਾਨੂ ਪੁਖਰਾਮਬਮ, ਜੋਤੀ, ਨਵਜੋਤ ਕੌਰ, ਮੋਨਿਕਾ, ਨਮਿਤਾ ਟੋਪੋ, ਸੋਨਿਕਾ, ਨੇਹਾ, ਮਹਿਮਾ ਚੌਧਰੀ। ਫਾਰਵਰਡ : ਐਸ਼ਵਰਿਆ ਰਾਜੇਸ਼ ਚੌਹਾਨ, ਨਵਨੀਤ ਕੌਰ, ਰਾਜਵਿੰਦਰ ਕੌਰ, ਰਾਣੀ ਰਾਮਪਾਲ, ਮਾਰੀਆਨਾ ਕੁਜੂਰ। ਸਟੈਂਡਬਾਏ : ਉਪਾਸਨਾ ਸਿੰਘ, ਪ੍ਰਰੀਤੀ ਦੂਬੇ, ਵੰਦਨਾ ਕਟਾਰੀਆ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin