India Sport

ਨੀਰਜ ਚੋਪੜਾ ਨੇ ਡਾਇਮੰਡ ਲੀਗ ‘ਚ ਬਣਾਇਆ ਨਵਾਂ ਰਿਕਾਰਡ

ਨਵੀਂ ਦਿੱਲੀ – ਭਾਰਤੀ ਸਟਾਰ ਅਥਲੀਟ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਡਾਇਮੰਡ ਲੀਗ ਵਿੱਚ, ਉਸਨੇ ਆਪਣੇ ਪਿਛਲੇ ਰਿਕਾਰਡ ਨੂੰ ਬਿਹਤਰ ਕਰਦੇ ਹੋਏ, 89.95 ਮੀਟਰ ਤਕ ਜੈਵਲਿਨ ਸੁੱਟਿਆ। 24 ਸਾਲਾ ਭਾਰਤੀ ਸਟਾਰ ਨੇ 89.30 ਮੀਟਰ ਤਕ ਜੈਵਲਿਨ ਸੁੱਟ ਕੇ ਪਿਛਲਾ ਰਿਕਾਰਡ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਗਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ।

ਓਲੰਪਿਕ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਦੀ ਤਮਗਾ ਜਿੱਤਣ ਦੀ ਭੁੱਖ ਘੱਟ ਨਹੀਂ ਹੋਈ ਸਗੋਂ ਹੋਰ ਵੀ ਵਧ ਗਈ ਹੈ। ਉਹ ਆਪਣੀ ਖੇਡ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ। ਵੀਰਵਾਰ ਨੂੰ ਡਾਇਮੰਡ ਲੀਗ ਵਿੱਚ ਇਸਦੀ ਖਾਸੀਅਤ ਦੇਖਣ ਨੂੰ ਮਿਲੀ ਜਦੋਂ ਉਸਨੇ ਪਿਛਲੇ ਮਹੀਨੇ ਪਾਵੋ ਨੂਰਮੀ ਖੇਡਾਂ ਵਿੱਚ 89.30 ਮੀਟਰ ਥਰੋਅ ਦਾ ਰਾਸ਼ਟਰੀ ਰਿਕਾਰਡ ਤੋੜਿਆ। ਉਸਨੇ ਇਹ ਰਿਕਾਰਡ 15 ਜੂਨ ਨੂੰ ਬਣਾਇਆ ਸੀ ਅਤੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਸਨੇ 89.95 ਮੀਟਰ ਜੈਵਲਿਨ ਸੁੱਟ ਕੇ ਇਸਨੂੰ ਤੋੜ ਦਿੱਤਾ ਸੀ। ਉਸ ਨੇ ਇਹ ਸਫਲਤਾ ਸਵੀਡਨ ਵਿੱਚ ਚੱਲ ਰਹੀ ਡਾਇਮੰਡ ਲੀਗ ਵਿੱਚ ਪਹਿਲੀ ਹੀ ਕੋਸ਼ਿਸ਼ ਵਿੱਚ ਹਾਸਲ ਕੀਤੀ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin