Sport

ਨੀਰਜ ਚੋਪੜਾ ਲੌਰੀਅਸ ‘ਸਪੋਰਟਸ ਵਰਲਡ ਐਵਾਰਡ’ ਲਈ ਨਾਮਜ਼ਦ

ਫੋਟੋ: ਏ ਐਨ ਆਈ।

ਲੰਡਨ – ਟੋਕੀਓ ਓਲੰਪਿਕ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਨੇਜ਼ਾ ਸੁੱਟ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲੌਰੀਅਸ ‘ਸਾਲ ਦੇ ਵਿਸ਼ਵ ਬਰੇਕਥਰੂ ਪੁਰਸਕਾਰ’ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਕੈਟਾਗਰੀ ਵਿਚ ਸ਼ਾਰਟ-ਲਿਸਟ ਹੋਣ ਵਾਲਾ ਪਹਿਲਾ ਭਾਰਤੀ ਹੈ ਜਦਕਿ ਸਚਿਨ ਤੇਂਦੁਲਕਰ ਤੇ ਪਹਿਲਵਾਨ ਵਿਨੇਸ਼ ਫੋਗਾਟ ਤੋਂ ਬਾਅਦ ਇਸ ਪੁਰਸਕਾਰ ਲਈ ਨਾਮਜ਼ਦ ਹੋਣ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਇਸ ਪੁਰਸਕਾਰ ਲਈ ਟੈਨਿਸ ਸਟਾਰ ਡੈਨਿਲ ਮੈਦਵੇਦੇਵ ਅਤੇ ਐਮਾ ਰਾਡੂਕਾਨੂ ਵੀ ਦੌੜ ਵਿਚ ਸ਼ਾਮਲ ਹਨ।

23 ਸਾਲਾ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਪਿਛਲੇ ਸਾਲ ਵਿਅਕਤੀਗਤ ਕੈਟਾਗਰੀ ਵਿਚ ਓਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਬਣਿਆ ਸੀ। ਉਸ ਨੇ ਟੋਕੀਓ ਵਿਚ ਹੋਈਆਂ ਓਲੰਪਿਕ ਖੇਡਾਂ ਵਿਚ ਦੂਜੀ ਕੋਸ਼ਿਸ਼ ’ਚ 87.58 ਮੀਟਰ ਦੂਰ ਨੇਜ਼ਾ ਸੁੱਟਿਆ ਸੀ। ਇਸ ਪ੍ਰਦਰਸ਼ਨ ਨੇ ਉਸ ਨੂੰ ਭਾਰਤ ਵਿਚ ਸੁਪਰਸਟਾਰ ਦਾ ਦਰਜਾ ਦਿਵਾਇਆ ਸੀ ਅਤੇ ਉਸ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋਈ ਸੀ।

ਦਿ ਲੌਰੀਅਸ ਅਕੈਡਮੀ ਵੱਲੋਂ ਜਾਰੀ ਇਕ ਬਿਆਨ ਵਿਚ ਨੀਰਜ ਚੋਪੜਾ ਨੇ ਕਿਹਾ, ‘‘ਟੋਕੀਓ ਵਿਚ ਮੇਰੀ ਪ੍ਰਾਪਤੀ ਲਈ ਖੇਡਾਂ ਦੀ ਦੁਨੀਆਂ ਵਿਚ ਮੈਨੂੰ ਢੁਕਵੀਂ ਥਾਂ ਮਿਲਣ ’ਤੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।’’

Related posts

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin