Sport

ਨੀਰਜ ਨੇ ਚੈੱਕ ਗਣਰਾਜ ਦੇ ਮਹਾਨ ਦਿੱਗਜ ਜ਼ੇਲੇਜ਼ਨੀ ਨੂੰ ਆਪਣਾ ਕੋਚ ਨਿਯੁਕਤ ਕੀਤਾ

ਨਵੀਂ ਦਿੱਲੀ- ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਅਗਲੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਤਿੰਨ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡ ਧਾਰਕ ਜਾਨ ਜ਼ੇਲੇਜ਼ਨੀ ਨੂੰ ਆਪਣਾ ਕੋਚ ਨਿਯੁਕਤ ਕੀਤਾ ਹੈ। ਚੈੱਕ ਗਣਰਾਜ ਦੇ 58 ਸਾਲਾ ਜ਼ੇਲੇਜ਼ਨੀ ਨੂੰ ਆਧੁਨਿਕ ਯੁੱਗ ਦਾ ਸਭ ਤੋਂ ਵੱਡਾ ਜੈਵਲਿਨ ਥ੍ਰੋਅਰ ਮੰਨਿਆ ਜਾਂਦਾ ਹੈ। ਉਸਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਤਿੰਨ ਓਲੰਪਿਕ ਸੋਨ ਤਗਮੇ (1992, 1996, 2000) ਅਤੇ ਬਹੁਤ ਸਾਰੇ ਵਿਸ਼ਵ ਖਿਤਾਬ (1993, 1995, 2001) ਜਿੱਤੇ। ਜ਼ੇਲੇਜ਼ਨੀ ਨੇ ਇਸ ਈਵੈਂਟ ਵਿੱਚ 98.48 ਮੀਟਰ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਚੋਪੜਾ ਨੇ ਹਾਲ ਹੀ ਵਿੱਚ, ਜਰਮਨ ਬਾਇਓਮੈਕਨਿਕਸ ਮਾਹਰ ਕਲੌਸ ਬਾਰਟੋਨਿਟਜ਼ ਨਾਲ ਕੰਮ ਕੀਤਾ, ਜਿਸਨੇ ਉਸਦੇ ਕੋਚ ਵਜੋਂ ਵੀ ਕੰਮ ਕੀਤਾ ਸੀ। ਟੋਕੀਓ ਓਲੰਪਿਕ ‘ਚ ਸੋਨ ਅਤੇ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਚੋਪੜਾ ਨੇ ਕਿਹਾ ਕਿ ਉਹ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਜ਼ੇਲੇਜ਼ਨੀ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਆਪਣੇ ਹੁਨਰ ਨੂੰ ਨਿਖਾਰਨ ਲਈ ਉਸ ਦੇ ਵੀਡੀਓ ਦੇਖਦਾ ਰਹਿੰਦਾ ਸੀ। ਚੋਪੜਾ ਨੇ ਕਿਹਾ, “ਮੈਂ ਸ਼ੁਰੂ ਤੋਂ ਹੀ ਜਾਨ ਦੀ ਤਕਨੀਕ ਅਤੇ ਸ਼ੁੱਧਤਾ ਦਾ ਪ੍ਰਸ਼ੰਸਕ ਰਿਹਾ ਹਾਂ। ਮੈਂ ਉਸ ਦੀਆਂ ਵੀਡੀਓਜ਼ ਦੇਖ ਕੇ ਕਾਫੀ ਸਮਾਂ ਬਿਤਾਇਆ। ਚੋਪੜਾ ਅਜੇ ਤੱਕ ਜੈਵਲਿਨ ਨੂੰ 90 ਮੀਟਰ ਤੱਕ ਨਹੀਂ ਸੁੱਟ ਸਕਿਆ ਹੈ ਪਰ ਉਹ ਇਸ ਅੰਕੜੇ ਨੂੰ ਹਾਸਲ ਕਰਨ ਲਈ ਦਿ੍ਰੜ ਹੈ ਅਤੇ ਜ਼ੇਲੇਜ਼ਨੀ ਦਾ ਤਜਰਬਾ ਕੰਮ ਆ ਸਕਦਾ ਹੈ।

Related posts

ਆਸਟ੍ਰੇਲੀਆਈ ਮੀਡੀਆ ’ਤੇ ਚੜਿ੍ਹਆ ਭਾਰਤ ਦਾ ਬੁਖਾਰ, ਹਿੰਦੀ-ਪੰਜਾਬੀ ਵਿਚ ਵੀ ਟੈਸਟ ਸੀਰੀਜ਼ ਕੀਤੀ ਕਵਰੇਜ

editor

ਪ੍ਰਧਾਨਮੰਤਰੀ ਮੋਦੀ ਨੇ ਪੰਕਜ ਅਡਵਾਨੀ ਨੂੰ ਵਿਸ਼ਵ ਖਿਤਾਬ ਜਿੱਤਣ ਤੇ ਦਿੱਤੀ ਵਧਾਈ

editor

ਬਦਲਾਅ ਹੋਵੇ ਜਾਂ ਨਾ ਹੋਵੇ, ਸੀਨੀਅਰ ਖਿਡਾਰੀ ਦੌੜਾਂ ਬਣਾਉਣ ਦੇ ਭੁੱਖੇ ਹਨ: ਗੰਭੀਰ

editor