Punjab

ਨੂੰਹ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੱਸ ਸਹੁਰੇ ਨੂੰ ਜ਼ਿੰਦਾ ਸਾੜਿਆ

ਟਾਂਡਾ ਉੜਮੁੜ – ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਜਾਜਾ ਵਿਚ ਸ਼ਨਿਚਰਵਾਰ ਦੇਰ ਰਾਤ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਵੇਖਣ ਨੂੰ ਸਾਹਮਣੇ ਆਈ ਜਦੋਂ ਇਕ ਰਿਟਾਇਰਡ ਸੂਬੇਦਾਰ ਫੌਜੀ ਮਨਜੀਤ ਸਿੰਘ ਤੇ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਨੂੰਹ ਵੱਲੋਂ ਘਰ ਦੇ ਕਮਰੇ ਵਿਚ ਅੱਗ ਲਾ ਕੇ ਬੁਰੀ ਤਰ੍ਹਾਂ ਸਾੜ ਕੇ ਮਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਫੌਜ ਵਿੱਚੋਂ ਬਤੌਰ ਸੂਬੇਦਾਰ ਸਾਲ 2014 ਵਿਚ ਰਿਟਾਇਰਡ ਹੋ ਕੇ ਆਏ ਸਨ ਤੇ ਉਦੋਂ ਤੋਂ ਪਿੰਡ ਜਾਂਜਾ ‘ਚ ਆਪਣੇ ਬਣਾਏ ਮਕਾਨ ‘ਚ ਰਹਿੰਦੇ ਹਨ।

ਬੀਤੇ ਦਿਨ ਮ੍ਰਿਤਕਾਂ ਦਾ ਮੁੰਡਾ ਰਵਿੰਦਰ ਸਿੰਘ ਪਾਰਟੀ ਤੇ ਗਿਆ ਸੀ ਤੇ ਜਦੋਂ ਦੇਰ ਰਾਤ ਘਰ ਆਇਆ ਤਾਂ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਸਨ ਤੇ ਮਾਤਾ ਪਿਤਾ ਫੋਨ ਨਹੀਂ ਸਨ ਚੁੱਕਦੇ। ਉਹ ਕੰਧ ਟੱਪ ਘਰ ਅੰਦਰ ਬੜਿਆ ਤੇ ਧੱਕੇ ਨਾਲ ਕੁੰਡਾ ਖੋਲ ਅੰਦਰ ਵੇਖਿਆ ਤਾਂ ਮਾਤਾ ਪਿਤਾ ਦੀਆਂ ਅਧ ਸੜੀਆਂ ਲਾਸ਼ਾਂ ਬੈਡਰੂਮ ਚ ਪਈਆ ਸਨ। ਰਵਿੰਦਰ ਨੇ ਮੌਕੇ ‘ਤੇ ਪੁਲਿਸ ਨੂੰ ਇਤਲਾਹ ਦਿੱਤੀ। ਘਟਨਾ ਦੀ ਇਤਲਾਹ ਮਿਲਣ ਤੇ ਡੀਐਸਪੀ ਟਾਂਡਾ ਰਾਜ ਕੁਮਾਰ, ਐਸ ਐਚੳ ਟਾਂਡਾ ਸੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਲਾਸ਼ਾਂ ਕਬਜੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਫੌਜੀ ਤੇ ਉਸ ਦੀ ਪਤਨੀ ਦਾ ਕਤਲ ਕਿਹੜੇ ਹਾਲਾਤਾਂ ‘ਚ ਹੋਇਆ ਇਸ ਬਾਰੇ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin