International

ਨੇਪਾਲ ਦੇ ਸੰਸਦੀ ਵਫ਼ਦ ਦੇ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ

ਨਵੀਂ ਦਿੱਲੀ – ਅੰਤਰਰਾਸ਼ਟਰੀ ਸਬੰਧਾਂ ਅਤੇ ਸੈਰ-ਸਪਾਟਾ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਮਾਨਯੋਗ ਸ਼੍ਰੀ ਰਾਜ ਕਿਸ਼ੋਰ ਯਾਦਵ ਦੀ ਅਗਵਾਈ ਵਿੱਚ ਇੱਕ 8 ਮੈਂਬਰੀ ਨੇਪਾਲੀ ਸੰਸਦੀ ਵਫ਼ਦ ਨੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਨਾਲ ਮੁਲਾਕਾਤ ਕੀਤੀ।ਸ੍ਰੀ ਬਿਰਲਾ ਨੇ ਨੇਪਾਲ ਤੋਂ ਭਾਰਤ ਆਉਣ ਵਾਲੇ ਵਫਦ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਗੱਲ ‘’ਤੇ ਜ਼ੋਰ ਦਿੱਤਾ ਕਿ ਦੋਵੇਂ ਦੇਸ਼ ਨਾ ਸਿਰਫ ਗੁਆਂਢੀ ਹਨ, ਸਗੋਂ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਜਮਹੂਰੀ ਸਿਧਾਂਤਾਂ ਦੇ ਰਖਵਾਲੇ ਵੀ ਹਨ ਜੋ ਦੋਵਾਂ ਦੇਸ਼ਾਂ ਨੂੰ ਆਪਸ ਵਿੱਚ ਬੰਨ੍ਹਦੇ ਹਨ।ਲੋਕ ਸਭਾ ਸਪੀਕਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ‘ਖੁੱਲੀ ਸਰਹੱਦ’ ਅਤੇ ਨਾਗਰਿਕਾਂ ਵਿਚਕਾਰ ਨਜ਼ਦੀਕੀ ਸੰਪਰਕ ਦਰਸਾਉਂਦਾ ਹੈ ਕਿ ਭਾਰਤ-ਨੇਪਾਲ ਸਬੰਧ ਕਿੰਨੇ ਵਿਸ਼ੇਸ਼ ਅਤੇ ਦੋਸਤਾਨਾ ਰਹੇ ਹਨ।ਦੋਹਾਂ ਦੇਸ਼ਾਂ ਦੀਆਂ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਜ਼ਿਕਰ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ ਕਿ ਨੇਪਾਲ ਰਣਨੀਤਕ ਤੌਰ ‘’ਤੇ ਮਹੱਤਵਪੂਰਨ ਗੁਆਂਢੀ ਦੇਸ਼ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਹੇ ਸਬੰਧ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਣਗੇ।ਭਾਰਤ ਦੇ ਪ੍ਰਭਾਵਸ਼ਾਲੀ ਆਰਥਿਕ ਵਿਕਾਸ ਦੀ ਸ਼ਲਾਘਾ ਕਰਦੇ ਹੋਏ, ਨੇਪਾਲ ਦੇ ਸੰਸਦੀ ਵਫਦ ਦੇ ਨੇਤਾ, ਸ੍ਰੀ ਰਾਜ ਕਿਸ਼ੋਰ ਯਾਦਵ ਨੇ ਇਸ ਆਰਥਿਕ ਯਾਤਰਾ ਵਿੱਚ ਇੱਕ ਸਹਿਯੋਗੀ ਹਿੱਸੇਦਾਰ ਬਣਨ ਦੀ ਆਪਣੇ ਦੇਸ਼ ਦੀ ਇੱਛਾ ਪ੍ਰਗਟਾਈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin