Punjab

ਨੈਤਿਕਤਾ ਇਕ ਕਿਰਿਆਤਮਿਕ ਜੀਵਨ ਵਰਤਾਰਾ ਹੈ: ਡਾ: ਅਜਾਇਬ ਸਿੰਘ ਚੱਠਾ

ਖਾਲਸਾ ਕਾਲਜ ਆਫ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਕਰਵਾਈ ਗਈ ਵਰਕਸ਼ਾਪ ਮੌਕੇ ਸੰਬੋਧਨ ਕਰਦੇ ਹੋਏ ਸ: ਅਜਾਇਬ ਸਿੰਘ ਚੱਠਾ ਅਤੇ ਬੈਠੇ ਵਿਖਾਈ ਦੇ ਰਹੇ ਡਾ. ਖੁਸ਼ਵਿੰਦਰ ਕੁਮਾਰ ਤੇ ਹੋਰ ਸਖਸ਼ੀਅਤਾਂ। 

ਅੰਮ੍ਰਿਤਸਰ – ਖਾਲਸਾ ਕਾਲਜ ਆਫ ਐਜ਼ੂਕੇਸ਼ਨ ਜੀ. ਟੀ. ਰੋਡ ਵਿਖੇ ਸਕੂਲ ਅਧਿਆਪਕਾਂ ਲਈ ਨੈਤਿਕ ਜੀਵਨ—ਜਾਂਚ ’ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਖਾਲਸਾ ਯੂਨੀਵਰਸਿਟੀ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਵਰਕਸ਼ਾਪ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਵੱਲੋਂ ਸਭਾ ਦੇ ਚੇਅਰਮੈਨ ਸ: ਅਜਾਇਬ ਸਿੰਘ ਚੱਠਾ ਦਾ ਕਾਲਜ ਵਿਹੜੇ ਪੁੱਜਣ ’ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਇਸ ਮੌਕੇ ਸ: ਚੱਠਾ ਨੇ ਆਪਣੇ ਭਾਸ਼ਣ ’ਚ ਬਹੁਤ ਸਾਰੀਆਂ ਘਟਨਾਵਾਂ ਦਾ ਵਰਣਨ ਕੀਤਾ, ਜਿੰਨ੍ਹਾਂ ’ਚ ਸਹੀ ਫੈਸਲਾ ਲੈਣਾ ਕਿੰਨਾ ਮੁਸ਼ਕਿਲ ਸੀ ਪਰ ਇਸ ਦੇ ਬਾਵਜੂਦ ਨੈਤਿਕਤਾ ਦਾ ਸਾਥ ਨਿਭਾਉਂਦੇ ਹੋਏ ਉਸ ਵਿਸ਼ੇਸ਼ ਮੁਸ਼ਕਿਲ ਦਾ ਹੱਲ ਲੱਭਿਆ ਗਿਆ।ਉਨ੍ਹਾਂ ਕਿਹਾ ਕਿ ਨੈਤਿਕਤਾ ਇਕ ਕਿਰਿਆਤਮਿਕ ਜੀਵਨ ਵਰਤਾਰਾ ਹੈ, ਜਿਸ ਨੂੰ ਗ੍ਰਹਿਣ ਕਰਦੇ ਹੋਏ ਹੀ ਮਨੁੱਖ ਆਪਣਾ ਜੀਵਨ ਸੁਚੱਜੇ ਢੰਗ ਨਾਲ ਬਿਤਾਅ ਸਕਦਾ ਹੈ।

ਇਸ ਮੌਕੇ ਡਾ. ਕੁਮਾਰ ਨੇ ਆਪਣੇ ਸਵਾਗਤੀ ਭਾਸ਼ਨ ’ਚ ਅੱਜ ਦੇ ਤੇਜ਼ ਰਫਤਾਰੀ ਤਕਨੀਕੀ ਯੁੱਗ ’ਚ ਨੈਤਿਕਤਾ ਦੀ ਮਹੱਤਤਾ ’ਤੇ ਜੋਰ ਦਿੰਦਿਆਂ ਕਿਹਾ ਕਿ ਨੈਤਿਕਤਾ ਇਕ ਧਾਰੀ ਨਹੀਂ, ਸਗੋਂ ਬਹੁ ਅਰਥੀ ਹੁੰਦੀ ਹੈ ਅਤੇ ਨੈਤਿਕ ਕਦਰਾਂ—ਕੀਮਤਾਂ ਰਾਹੀਂ ਹੀ ਇਕ ਮਨੁੱਖ ਸਹਿਰਦ ਜੀਵਨ ਜਿਉਂ ਸਕਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕ ਹੋਣ ਦੇ ਨਾਤੇ ਸਾਡੀ ਇਹ ਵਿਸ਼ੇਸ਼ ਜਿੰਮੇਵਾਰੀ ਬਣਦੀ ਹੈ ਕਿ ਅਸੀ ਆਪਣੇ ਜੀਵਨ ’ਚ ਨੈਤਿਕਤਾ ਦੇ ਧਾਰਨੀ ਬਣੀਏ ਅਤੇ ਆਪਣੀ ਅਧਿਆਪਕ ਸਿੱਖਿਆ ਪ੍ਰਣਾਲੀ ’ਚ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਦੇ ਨਾਲ—ਨਾਲ ਨੈਤਿਕ ਸਿੱਖਿਆ ਵੀ ਪ੍ਰਦਾਨ ਕਰੀਏ ਤਾਂ ਜੋ ਜੀਵਨ ’ਚ ਕਿਸੇ ਵੀ ਮੁਸ਼ਕਿਲ ਸਮੇਂ ਉਹ ਸਹੀ ਫੈਸਲਾ ਲੈਣ ਦੇ ਯੋਗ ਬਣਨ।

ਕਾਲਜ ਦੇ ਅਸਿਸਟੈਂਟ ਪ੍ਰੋ: ਡਾ: ਮਨਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ’ਚ ਪੰਜਾਬ ਦੇ ਵੱਖ—ਵੱਖ ਸਕੂਲਾਂ ’ਚ ਪੜ੍ਹਾਉਂਦੇ 70 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ।ਇਸ ਦੌਰਾਨ ਅਧਿਆਪਕਾਂ ਦੇ 7 ਗWੱਪ ਬਣਾ ਕੇ ਉਨ੍ਹਾਂ ਨੂੰ ਕੇਸ ਸਟੱਡੀ ਬਾਰੇ ਚਰਚਾ ਕਰਕੇ ਜੀਵਨ—ਜਾਂਚ ਦੇ ਸਹੀ ਢੰਗਾਂ ਅਤੇ ਸੁਚੱਜੇ ਫੈਸਲੇ ਲੈਣ ਦੀ ਸਮਝ ਪੈਦਾ ਕਰਨ ਸਬੰਧੀ ਪੇ੍ਰਰਿਤ ਕੀਤਾ ਗਿਆ, ਜਿਸ ਉਪਰੰਤ ਸ਼ਰਨਜੀਤ ਕੌਰ ਅਤੇ ਸਤਿੰਦਰ ਕੌਰ ਕਾਹਲੋ ਨੇ ਆਪਣੇ—ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਡਾ. ਕੁਮਾਰ ਨੇ ਵਾਈਸ ਪ੍ਰਿੰਸੀਪਲ ਡਾ: ਹਰਪ੍ਰੀਤ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਪ੍ਰੋਗਰਾਮ ’ਚ ਸਭਾ ਦੇ ਮੈਂਬਰ ਹਰਕੀਰਤ ਕੌਰ, ਮਨਪ੍ਰੀਤ ਕੌਰ, ਸ੍ਰੀਮਤੀ ਬਲਵਿੰਦਰ ਕੌਰ ਚੱਠਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਮੌਕੇ ਕਾਲਜ ਦਾ ਸਮੂੰਹ ਸਟਾਫ ਹਾਜ਼ਰ ਸੀ।

Related posts

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin

ਵਾਤਾਵਰਣ ਜਾਗਰੂਕਤਾ ਦੇ ਲਈ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ !

admin

ਪੰਜਾਬ ਕੈਬਨਿਟ ’ਚ ਫੇਰਬਦਲ: ਸੰਜੀਵ ਅਰੋੜਾ ਮੰਤਰੀ ਬਣੇ, ਕੁਲਦੀਪ ਸਿੰਘ ਧਾਲੀਵਾਲ ਦੀ ਛੁੱਟੀ !

admin