India

 ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਈਡੀ ਨੇ ਰਾਬੜੀ ਦੇਵੀ ਤੇ ਉਸ ਦੀਆਂ ਦੋ ਧੀਆਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ

ਨਵੀਂ ਦਿੱਲੀ – ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਕੀਤੀ ਹੈ। ਚਾਰਜਸ਼ੀਟ ਕੁੱਲ 4751 ਪੰਨਿਆਂ ਦੀ ਹੈ। ਈਡੀ ਨੇ ਬਿਹਾਰ ਦੀ ਸਾਬਕਾ ਸੀਐੱਮ ਰਾਬੜੀ ਦੇਵੀ, ਉਨ੍ਹਾਂ ਦੀਆਂ ਧੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ, ਹਿਰਦਿਆਨੰਦ ਚੌਧਰੀ ਅਤੇ ਅਮਿਤ ਕਟਿਆਲ ਦਾ ਨਾਮ ਲਿਆ ਹੈ। ਦੋ ਫਰਮਾਂ ਏਬੀ ਐਕਸਪੋਰਟ ਅਤੇ ਏਕੇ ਇੰਫੋਸਿਸਟਮ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਅੱਜ ਈਡੀ ਨੂੰ ਚਾਰਜਸ਼ੀਟ ਅਤੇ ਦਸਤਾਵੇਜ਼ਾਂ ਦੀ ਈ-ਕਾਪੀ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ। ਈਡੀ ਦੇ ਵਿਸ਼ੇਸ਼ ਸਰਕਾਰੀ ਵਕੀਲ ਮਨੀਸ਼ ਜੈਨ ਅਤੇ ਐਡਵੋਕੇਟ ਈਸ਼ਾਨ ਬੈਸਲਾ ਨੇ ਅਦਾਲਤ ਨੂੰ ਦੱਸਿਆ ਕਿ ਯਾਦਵ ਪਰਿਵਾਰ ਦੇ ਮੈਂਬਰ ਅਪਰਾਧ ਦੀ ਕਮਾਈ ਦੇ ਲਾਭਪਾਤਰੀ ਹਨ। ਕਟਿਆਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਿਰਾਸਤ ਵਿਚ ਹੈ। ਬਾਕੀ ਮੁਲਜ਼ਮਾਂ ‘ਤੇ ਬਿਨਾਂ ਗ੍ਰਿਫ਼ਤਾਰੀ ਦੇ ਦੋਸ਼ ਲਾਏ ਗਏ ਹਨ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin