ਮਾਨਸਾ – 20.02.2025 ਨੂੰ ਪੰਜਾਬ ਨੰਬਰਦਾਰ ਯੂਨੀਅਨ ਰਜਿ: ਨੰ: 643 ਜਿਲ੍ਹਾ ਮਾਨਸਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਦੀ ਪ੍ਰਧਾਨਗੀ ਹੋਈ ਜਿਸ ਵਿੱਚ ਮੁੱਖ ਮੁੱਦਾ ਰਜਿਸਟਰੀਆਂ ਉਪਰ ਸਾਬਕਾ ਐਮ.ਸੀ .ਜਾਂ ਸਾਬਕਾ ਪੰਚ ਜਾਂ ਪਿੰਡ ਤੋਂ ਬਾਹਰ ਦੇ ਕਿਸੇ ਵੀ ਵਿਅਕਤੀ ਦੀ ਅਗਵਾਈ ਮੰਨਣ ਸੰਬੰਧੀ ਤੇ ਪਿਛਲੇ ਕਈ ਮਹੀਨਿਆਂ ਤੋਂ ਬਕਾਇਆ ਪਿਆ ਮਾਣਭੱਤੇ ਸੰਬੰਧੀ ਰਿਹਾ1 ਨੰਬਰਦਾਰ ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਜਿਸਟਰੀ ਕਰਦੇ ਸਮੇਂ ਕਿਸੇ ਹੋਰ ਵਿਅਕਤੀਆਂ ਦੀਆਂ ਗਵਾਹੀਆਂ ਮੰਨੀਆਂ ਜਾ ਰਹੀਆਂ ਹਨ ਜਦੋਂ ਕਿ ਮਾਲ ਵਿਭਾਗ ਵਿੱਚ ਨੰਬਰਦਾਰ ਦੀ ਹੀ ਤਸਦੀਕ ਮੰਨੀ ਜਾਂਦੀ ਹੈ। ਜੇਕਰ ਮਾਨਸਾ ਪ੍ਰਸ਼ਾਸਨ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕਰਦਾ ਤਾਂ ਇਹ ਮਸਲਾ ਪੰਜਾਬ ਪੱਧਰ ਤੇ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨਾਲ ਹੀ ਉਹਨਾਂ ਮੰਗ ਕੀਤੀ ਕਿ ਨੰਬਰਦਾਰਾਂ ਦਾ ਬਕਾਇਆ ਪਿਆ ਮਾਣਭੱਤਾ ਉਹਨਾਂ ਨੂੰ ਜਲਦੀ ਦਿੱਤਾ ਜਾਵੇ ਅਤੇ ਇਸ ਸਬੰਧੀ ਅੱਜ ਮਾਨਯੋਗ ਏ.ਡੀ.ਸੀ ਸਾਹਿਬ ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਆਪਣੇ 13 ਵਾਅਦਿਆਂ ਵਿੱਚ ਨੰਬਰਦਾਰੀ ਜੱਦੀ ਪੁਸਤੀ ਕਰਨ ਅਤੇ ਮਾਣਭੱਤੇ ਵਿੱਚ ਵਾਧਾ ਕਰਨ ਸੰਬੰਧੀ ਵਿਸ਼ਵਾਸ ਦਿਵਾਇਆ ਸੀ ਪ੍ਰੰਤੂ ਉਸ ਤੋਂ ਬਾਅਦ ਜੀਮਨੀ ਚੋਣਾਂ ਸਮੇਂ ਪੰਜਾਬ ਸਰਕਾਰ ਦੇ ਬਹੁਤ ਸਾਰੇ ਅਧਿਕਾਰੀ ਜਿਵੇਂ ਓ.ਐਸ.ਡੀ. ਸੀ.ਐਮ. ਅਤੇ ਮੰਤਰੀ ਸਾਹਿਬਾਨਾਂ ਨਾਲ ਪੰਜਾਬ ਨੰਬਰਦਾਰ ਯੂਨੀਅਨ ਦੇ ਮੁੱਖ ਅਹੁੱਦੇਦਾਰਾਂ ਦੀਆਂ ਮੀਟਿੰਗਾਂ ਹੋਣ ਤੇ ਵੀ ਕੋਈ ਸਿੱਟਾ ਨਹੀਂ ਨਿਕਲਿਆ। ਸਰਕਾਰ ਕੋਲ ਕੁਝ ਸਮਾਂ ਅਜੇ ਵੀ ਬਾਕੀ ਹੈ ਕਿ ਨੰਬਰਦਾਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਆ ਰਹੀਆਂ ਤਹਿਸੀਲ ਪੱਧਰ ਤੇ ਛੋਟੀਆਂ ਛੋਟੀਆਂ ਮੁਸਕਿਲਾਂ ਨੂੰ ਰੋਕਿਆ ਜਾਵੇ ਜ਼ੋ ਕੰਮ ਨੰਬਰਦਾਰੀ ਸੰਬੰਧੀ ਹਨ ਜਾਂ ਮਾਲ ਵਿਭਾਗ ਸੰਬੰਧੀ ਹਨ ਤਾਂ ਉਹ ਨੰਬਰਦਾਰ ਤੋਂ ਹੀ ਕਰਵਾਏ ਅਤੇ ਉਹਨਾਂ ਦੀ ਤਸਦੀਕ ਮੰਨੀ ਜਾਵੇੇ। ਇਸ ਸਮੇਂ ਹਾਜ਼ਰ ਨੰਬਰਦਾਰ ਸਾਹਿਬਾਨ ਧਰਮਿੰਦਰ ਸਿੰਘ ਬਰਨਾਲਾ, ਹਰਬੰਸ ਸਿੰਘ ਭੁਪਾਲ, ਜਗਸੀਰ ਸਿੰਘ ਭੁਪਾਲ, ਗੁਰਚਰਨ ਸਿੰਘ ਝੱਬਰ, ਨਿਰਮਲਜੀਤ ਚੱਕ ਭਾਈਕੇ, ਗੁਰਤੇਜ਼ ਸਿੰਘ ਭੈਣੀ ਬਾਘਾ, ਰਘਵੀਰ ਉੱਭਾ, ਸੁਖਦੇਵ ਰਾਮਗੜ੍ਹ, ਕਰਮਜੀਤ ਰਾਮਗੜ੍ਹ, ਕੁਲਵੰਤ ਰਮਦਿੱਤੇਵਾਲਾ, ਅੰਗਰੇਜ਼ ਮੌਜੀਆਂ, ਅਵਤਾਰ ਮੰਢਾਲੀ, ਬਲਵੀਰ ਝੱਬਰ, ਗੁਰਦੀਪ ਟਾਹਲੀਆਂ, ਬਿੱਕਰ ਹਸਨਪੁਰ ਆਦਿ ਨੰਬਰਦਾਰ ਹਾਜ਼ਰ ਸਨ।