International

ਪਣਡੁੱਬੀ ਨੁਕਸਾਨ ਮਾਮਲੇ ’ਚ ਅਮਰੀਕੀ ਨੇਵੀ ਨੇ ਕੀਤੀ ਕਾਰਵਾਈ

ਵਾਸ਼ਿੰਗਟਨ – ਅਮਰੀਕੀ ਨੇਵੀ ਨੇ ਵੀਰਵਾਰ ਨੂੰ ਪਰਮਾਣੂ ਪਣਡੁੱਬੀ ਮਾਮਲੇ ’ਚ ਵੱਡੀ ਕਾਰਵਾਈ ਕੀਤੀ ਹੈ। ਪਰਮਾਣੂ ਪਣਡੁੱਬੀ ਦੇ ਦੋ ਸੀਨੀਅਰ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦੱਖਣੀ ਚੀਨ ਸਾਗਰ ’ਚ ਪਿਛਲੇ ਮਹੀਨੇ ਪਾਣੀ ਦੇ ਅੰਦਰ ਹੋਈ ਭਿਆਨਕ ਟੱਕਰ ’ਚ ਯੂਐੱਸ ਨੇਵੀ ਨੇ ਤਿੰਨ ਨੇਵੀ ਸੈਨਿਕਾਂ ਨੂੰ ਵੀ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤੀ ਗਿਆ ਹੈ।ਜਾਪਾਨ ’ਚ ਸਥਿਤ ਯੂਐੱਸ 7ਵੇਂ ਬੇੜੇ ਦੇ ਕਮਾਂਡਰ ਵਾਈਸ ਐਡਮਿਰਲ ਕਾਰਲ ਥਾਮਸ ਦੁਆਰਾ ਕੀਤੀ ਗਈ ਕਾਰਵਾਈ ’ਚ ਪਣਡੁੱਬੀ ਦੇ ਕਮਾਂਡਿੰਗ ਅਫਸਰ ਕੈਮਰੂਨ ਅਲਜਿਲਾਨੀ, ਐਗਜ਼ੀਕਿਊਟਿਵ ਅਫਸਰ ਪੈਟ੍ਰਿਕ ਕੈਸ਼ਿਨ ਅਤੇ ਟੌਪ ਲਿਸਟਿਡ ਨਾਵਿਕ ਕੋਰੀ ਰਾਜਰਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜੋ ਕਮਾਂਡਰ ਅਤੇ ਕਾਰਜਕਾਰੀ ਅਧਿਕਾਰੀ ਦੇ ਸੀਨੀਅਰ ਸੂਚੀਬੰਧ ਸਲਾਹਕਾਰ ਦੇ ਰੂਪ ’ਚ ਕਾਰਜ ਕਰਦਾ ਸੀ।

ਅਮਰੀਕੀ ਜਲ ਸੈਨਿਕਾਂ ਨੇ ਕਾਰਵਾਈ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ 2 ਅਕਤੂਬਰ ਨੂੰ ਹੋਈ ਦੁਰਘਟਨਾ ਨੂੰ ਰੋਕਿਆ ਜਾ ਸਕਦਾ ਸੀ। ਅਮਰੀਕੀ ਜਲ ਸੈਨਿਕਾਂ ਦੇ 7ਵੇਂ ਬੇੜੇ (7th ਫਲੀਟ) ਦੇ ਬਿਆਨ ਦੇ ਅਨੁਸਾਰ, ‘ਥਾਮਸ ਨੇ ਦ੍ਰਿੜ੍ਹ ਫ਼ੈਸਲਾ, ਵਿਵੇਕਪੂਰਣ ਫ਼ੈਸਲਾ ਲੈਣ ਅਤੇ ਨੈਵੀਗੇਸ਼ਨ ਯੋਜਨਾ, ਵਾਚ ਟੀਮ ਨਿਸ਼ਪਾਦਨ ਅਤੇ ਜੋਖ਼ਿਮ ਪ੍ਰਬੰਧਨ ’ਚ ਜ਼ਰੂਰਤ ਪ੍ਰਤੀਕਿਰਿਆ ਦਾ ਪਾਲਣ ਕਰਨ ਨਾਲ ਇਸ ਘਟਨਾ ਨੂੰ ਰੋਕਿਆ ਜਾ ਸਕਦਾ ਸੀ।’

ਤੁਹਾਨੂੰ ਦੱਸ ਦੇਈਏ ਕਿ ਇਹ ਪੂਰਾ ਮਾਮਲਾ 2 ਅਕਤੂਬਰ ਦਾ ਹੈ ਜਦੋਂ ਪਣਡੁੱਬੀ ਪਾਣੀ ਦੇ ਅੰਦਰ ਇਕ ਪਹਾੜ ਨਾਲ ਟਕਰਾ ਕੇ ਕ੍ਰੈਸ਼ ਹੋ ਗਈ ਸੀ। ਜਿਸਤੋਂ ਬਾਅਦ ਤੋਂ ਦੱਖਣ ਚੀਨ ਸਾਗਰ ’ਚ ਹੋਏ ਇਸ ਹਾਦਸੇ ਨੂੰ ਲੈ ਕੇ ਜਾਂਚ ਕੀਤੀ ਗਈ ਸੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin