Punjab

ਪਰਾਲੀ ਦੇ ਪ੍ਰਦੂਸ਼ਣ ਨਾਲ 48 ਸਾਲ ’ਚ 1.06 ਘੰਟਾ ਘੱਟ ਹੋਇਆ ਪੰਜਾਬ ’ਚ ਧੁੱਪ ਦਾ ਸਮਾਂ

ਲੁਧਿਆਣਾ – ਪਰਾਲੀ ਸਾੜਣ ਨਾਲ ਹੋਣ ਵਾਲਾ ਪ੍ਰਦੂਸ਼ਣ ਸੂਰਜ ਦੀਆਂ ਕਿਰਨਾਂ ਨੂੰ ਧਰਤੀ ’ਤੇ ਪਹੁੰਚਣ ਨਹੀਂ ਦੇ ਰਿਹਾ। ਇਸਦਾ ਅਸਰ ਇਹ ਹੋਇਆ ਹੈ ਕਿ ਧੁੱਪ ਦੀ ਮਿਆਦ ਘੱਟ ਹੁੰਦੀ ਜਾ ਰਹੀ ਹੈ। ਪੰਜਾਬ ’ਚ ਪਿਛਲੇ 48 ਸਾਲਾ ’ਚ ਧੁੱਪ ਦਾ ਸਮਾਂ ਇਕ ਘੰਟਾ 6 ਮਿੰਟ ਘੱਟ ਹੋ ਚੁੱਕਾ ਹੈ। ਧਰਤੀ ’ਤੇ ਵਾਯੂਮੰਡਲ ’ਚ ਨਮੀ ਤੇ ਪ੍ਰਦੂਸ਼ਣ ਵਧਣ ਦੇ ਕਾਰਨ ਜੋ ਪਰਤ ਜੰਮ ਜਾਂਦੀ ਹੈ, ਉਹ ਧਰਤੀ ਨੂੰ ਧੁੱਪ ਤੋਂ ਵਾਂਝਾ ਰੱਖ ਰਹੀ ਹੈ।ਇਹ ਸਿੱਟਾ ਪੰਜਾਬ ਕ੍ਰਿਸ਼ੀ ਵਿਸ਼ਵਵਿਦਿਆਲੇ (ਪੀਯੂ) ਨੇ ਜਲਵਾਯੂ ਤਬਦੀਲੀ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੇ ਗਏ ਅਧਿਐਨ ’ਚ ਲਿਆ ਗਿਆ ਹੈ। ਪੀਯੂ ਦੇ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਸਾਉਣੀ ਸੀਜ਼ਨ ’ਚ ਝੋਨੇ ਦੀ ਪੈਦਾਵਾਰ ਦੌਰਾਨ ਵਾਤਾਵਰਣ ’ਚ ਨਮੀ ਕਾਫੀ ਜ਼ਿਆਦਾ ਰਹਿੰਦੀ ਹੈ। ਬਾਅਦ ’ਚ ਝੋਨੇ ਦੀ ਪਰਾਲੀ ਸਾੜਣ ਨਾਲ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ। ਨਮੀ ਤੇ ਪਰਾਲੀ ਦੇ ਧੁੰਏ ਦੇ ਮਿਸ਼ਰਣ ਨਾਲ ਬਨਣ ਵਾਲੀ ਸਮੌਗ ਧਰਤੀ ’ਤੇ ਸੂਰਜ ਦੀ ਰੌਸ਼ਨੀ ਨੂੰ ਠੀਕ ਤਰ੍ਹਾਂ ੁਪਹੁੰਚਣ ਨਹੀਂ ਦੇ ਰਹੀ। ਇਹ ਕਾਰਨ ਹੈ ਕਿ ਸੂਰਜ ਚੜ੍ਹਣ ਤੇ ਡੁੱਬਣ ਦੇ ਸਮੇਂ ’ਚ ਕੋਈ ਫਰਕ ਨਾ ਆਉਣ ਦੇ ਬਾਵਜੂਦ ਧਰਤੀ ਨੂੰ ਮਿਲਣ ਵਾਲੀ ਧੁੱਪ ਦੇ ਸਮੇੇਂ ’ਚ ਕਮੀ ਆਈ ਹੈ। ਸਾਉਣੀ ਦੇ ਸਜ਼ੀਨ ’ਚ ਪਹਿਲੇ ਔਸਤਨ ਸਾਢੇ 9 ਘੰਟੇ ਧੁੱਪ ਖਿੜਦੀ ਸੀ, ਜੋ ਹੁਣ 8 ਘੰਟੇ 24 ਮਿੰਟ ਹੈ ਗਈ ਹੈ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin