India

ਪਸ਼ੂ ਚਰਾਉਣ ਤੋਂ ਰੋਕਣ ਕਾਰਨ ਚਰਵਾਹਿਆਂ ਨੇ ਚੀਨੀ ਫ਼ੌਜ ’ਤੇ ਕੀਤਾ ਪਥਰਾਅਭਾਰਤ ਮਾਤਾ ਕੀ ਜੈ ਨਾਲ ਗੂੰਜ ਉੱਠਿਆ ਇਲਾਕਾ

ਜੰਮੂ – ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨੇੜੇ ਇੱਕ ਵਾਰ ਫਿਰ ਤਣਾਅ ਦਿਖਾਈ ਦਿੱਤਾ ਹੈ, ਪਰ ਇਸ ਵਾਰ ਚੀਨੀ ਸੈਨਿਕਾਂ ਨੂੰ ਲੱਦਾਖੀ ਦੇ ਚਰਵਾਹਿਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹੋਇਆ ਇਹ ਕਿ ਲੱਦਾਖੀਆਂ ਜੋ ਆਪਣੇ ਪਿੰਡ ਛੇਹਰਾ ਵਿੱਚ ਪਸ਼ੂ ਚਾਰ ਰਹੇ ਸਨ, ਨੂੰ ਚੀਨੀ ਸੈਨਿਕਾਂ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ’ਤੇ ਲੱਦਾਖੀ ਚਰਵਾਹਿਆਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਸ ਨਾਲ ਉਨ੍ਹਾਂ ਨੇ ਪੱਥਰ ਸੁੱਟ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਚੀਨੀ ਸੈਨਿਕਾਂ ਦਾ ਪਿੱਛਾ ਕੀਤਾ। ਇਸ ਘਟਨਾ ਦਾ ਦਾਅਵਾ ਕਰਦੇ ਹੋਏ ਚੁਸ਼ੁਲ ਦੇ ਸਥਾਨਕ ਕੌਂਸਲਰ ਕੋਨਚੁਕ ਸਟੈਨਜਿਨ ਨੇ ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਹੈ। ਕੌਂਸਲਰ ਨੇ ਦੱਸਿਆ ਕਿ ਇਹ ਘਟਨਾ 2 ਜਨਵਰੀ ਨੂੰ ਪੈਟਰੋਲਿੰਗ ਪੁਆਇੰਟ (ਪੀ.ਪੀ.) 35 ਅਤੇ 36 ਨੇੜੇ ਵਾਪਰੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 ਵਿੱਚ ਵੀ ਚੀਨੀ ਸੈਨਿਕਾਂ ਨੇ ਚਰਵਾਹਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਭਾਰਤੀ ਫੌਜ ਨੇ ਆਪਣੇ ਇਲਾਕੇ ਵਿੱਚ ਟੈਂਟ ਲਾ ਦਿੱਤੇ ਸਨ। ਇਸ ਘਟਨਾ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਤੁਹਾਨੂੰ ਦੱਸ ਦੇਈਏ ਕਿ ਪੂਰਬੀ ਲੱਦਾਖ ਵਿੱਚ ਗਲਵਾਨ ਘਟਨਾ ਤੋਂ ਬਾਅਦ ਭਾਰਤੀ ਫੌਜ ਇੱਥੇ ਲਗਾਤਾਰ ਮਜ਼ਬੂਤ?ਹੋ ਰਹੀ ਹੈ।
ਇਸ ਦਾ ਨਤੀਜਾ ਹੈ ਕਿ ਸਥਾਨਕ ਲੋਕਾਂ ਦਾ ਮਨੋਬਲ ਵੀ ਉੱਚਾ ਹੈ। ਕੌਂਸਲਰ ਕੋਨਚੁਕ ਸਟੈਨਜਿਨ ਨੇ ਟਵਿੱਟਰ ’ਤੇ ਪੋਸਟ ਕੀਤਾ ਕਿ ਪੂਰਬੀ ਲੱਦਾਖ ਦੇ ਸਰਹੱਦੀ ਖੇਤਰਾਂ ਵਿੱਚ ਚਰਵਾਹਿਆਂ ਅਤੇ ਖਾਨਾਬਦੋਸ਼ਾਂ ਨੂੰ ਚੀਨੀ ਫੌਜਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ਦੇ ਨਾਲ ਰਵਾਇਤੀ ਮੈਦਾਨਾਂ ਵਿੱਚ ਰੋਕਿਆ ਸੀ। ਸਥਾਨਕ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ ਹੈ। ਵੀਡੀਓ ’ਚ ਚਰਵਾਹਿਆਂ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਸੈਨਿਕਾਂ ਦਾ ਸਾਹਮਣਾ ਕਰਦੇ ਦੇਖਿਆ ਜਾ ਸਕਦਾ ਹੈ। ਚੀਨੀ ਸੈਨਿਕ ਇਸ ਨੂੰ ਚੀਨੀ ਖੇਤਰ ਹੋਣ ਦਾ ਦਾਅਵਾ ਕਰਦੇ ਹੋਏ ਵਾਪਸ ਜਾਣ ਲਈ ਕਹਿ ਰਹੇ ਹਨ। ਵੀਡੀਓ ’ਚ ਲੱਦਾਖੀ ਚਰਵਾਹੇ ਵੀ ਸਥਾਨਕ ਭਾਸ਼ਾ ’ਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਅਤੇ ਚੀਨੀ ਸੈਨਿਕਾਂ ’ਤੇ ਪੱਥਰ ਸੁੱਟਦੇ ਦੇਖੇ ਜਾ ਸਕਦੇ ਹਨ। ਇਸ ਤੋਂ ਬਾਅਦ ਚੀਨੀ ਸੈਨਿਕ ਵਾਪਸ ਪਰਤ ਗਏ। ਜਿਸ ਥਾਂ ’ਤੇ ਇਹ ਘਟਨਾ ਵਾਪਰੀ, ਉਹ ਨਿਓਮਾ ਹਲਕੇ ਦੇ ਕਾਕਜੰਗ ’ਚ ਪੈਂਦਾ ਹੈ। ਕੋਨਚੁਕ ਸਟੈਨਜਿਨ ਨੇ ਕਿਹਾ ਕਿ ਭਾਰਤੀ ਫੌਜ ਦੇ ਸਕਾਰਾਤਮਕ ਬਦਲਾਅ ਦੇ ਪ੍ਰਭਾਵ ਨੂੰ ਦੇਖ ਕੇ ਖੁਸ਼ੀ ਹੋਈ ਹੈ। ਮੈਂ ਅਜਿਹੇ ਮਜ਼ਬੂਤ ??ਸਿਵਲ-ਫੌਜੀ ਸਬੰਧਾਂ ਅਤੇ ਸਰਹੱਦੀ ਖੇਤਰ ਦੀ ਆਬਾਦੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਭਾਰਤੀ ਫੌਜ ਦਾ ਧੰਨਵਾਦ ਕਰਨਾ ਚਾਹਾਂਗਾ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

admin