International

ਪਹਿਲੀ ਸਿਆਹਫਾਮ ਔਰਤ ਹੋ ਸਕਦੀ ਹੈ ਅਮਰੀਕੀ ਸੁਪਰੀਮ ਕੋਰਟ ਦੀ ਜੱਜ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਫਰਵਰੀ ਦੇ ਆਖ਼ਿਰ ਵਿਚ ਪਹਿਲੀ ਵਾਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਦੇ ਅਹੁਦੇ ਲਈ ਇਕ ਸਿਆਹਫਾਮ ਔਰਤ ਨੂੰ ਨਿਯੁਕਤ ਕਰਨ ਦਾ ਇਤਿਹਾਸਕ ਕਦਮ ਚੁੱਕਣ ਵਾਲੇ ਹਨ। ਇਹ ਔਰਤ ਜਸਟਿਸ ਸਟੀਫਨ ਬੇਯਰ ਦਾ ਸਥਾਨ ਲਵੇਗੀ। ਜਾਣਕਾਰੀ ਅਨੁਸਾਰ ਬਾਇਡਨ ਸੇਵਾਮੁਕਤ ਹੋ ਰਹੇ ਜਸਟਿਸ ਬੇਯਰ ਨੂੰ ਪੰਜ ਦਹਾਕਿਆਂ ਤੋਂ ਜਾਣਦੇ ਹਨ।

83 ਸਾਲਾ ਜਸਟਿਸ ਨੇ ਆਪਣੀ ਸੇਵਾ-ਮੁਕਤੀ ਦੀ ਸਵੈ-ਘੋਸ਼ਣਾ ਰਾਸ਼ਟਰਪਤੀ ਨੂੰ ਇਕ ਪੱਤਰ ਵਿਚ ਦਿੱਤੀ ਹੈ। ਅਮਰੀਕੀ ਸੈਨੇਟ ਨੇ ਜਸਟਿਸ ਦੇ ਉਤਰਾਧਿਕਾਰੀ ਦੀ ਪੁਸ਼ਟੀ ਕੀਤੀ ਹੈ। ਬਾਇਡਨ ਨੇ ਕਿਹਾ ਕਿ ਉਹ ਜਸਟਿਰ ਬੇਯਰ ਦੇ ਉਤਰਾਧਿਕਾਰੀ ਨਿਯੁੁਕਤ ਕਰਨ ਲਈ ਕਾਫੀ ਯਤਨਸ਼ੀਲ ਹਨ। ਬਾਇਡੇਨ ਦੇ ਮੁਤਾਬਿਕ ਕੇਤਨਜੀ ਬਰਾਊਨ ਜੈਕਸਨ ਨੂੰ ਸੁਪਰੀਮ ਕੋਰਟ ਦਾ ਅਗਲਾ ਜਸਟਿਸ ਬਣਾਇਆ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੇਯਰ ਦੀ 27 ਸਾਲਾਂ ਬਾਅਦ ਹੋ ਰਹੀ ਸੇਵਾ-ਮੁਕਤੀ ’ਤੇ 9 ਮੈਂਬਰੀ ਅਦਾਲਤ ਵਿਚ ਪਹਿਲੀ ਵਾਰ ਸਥਾਨ ਖਾਲੀ ਹੋਇਆ ਹੈ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin