ਪੈਰਿਸ – ਇਸ ਵਾਰ 77ਵੇਂ ਕਾਨਸ ਫਿਲਮ ਫੈਸਟੀਵਲ ’ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਕਈ ਸੈਲੇਬਸ ਨਜ਼ਰ ਆਏ। ਐਸ਼ਵਰਿਆ ਰਾਏ ਬੱਚਨ, ਅਦਿਤੀ ਰਾਓ ਹੈਦਰੀ ਅਤੇ ਅਵਨੀਤ ਕੌਰ ਸਮੇਤ ਬੀ-ਟਾਊਨ ਦੀਆਂ ਅਭਿਨੇਤਰੀਆਂ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੇ ਨਾਲ ਹੀ ਭਾਰਤੀ ਫਿਲਮ ਨਿਰਮਾਤਾ ਪਾਇਲ ਕਪਾਡੀਆ ਵੀ ਲਾਈਮਲਾਈਟ ’ਚ ਬਣੀ ਹੋਈ ਹੈ।ਦਰਅਸਲ, ਪਾਇਲ ਕਪਾਡੀਆ ਨਿਰਦੇਸ਼ਿਤ ਫਿਲਮ ’ਆਲ ਵੀ ਇਮੇਜਿਨ ਐਜ਼ ਲਾਈਟ’ ਨੇ ਕਾਨਸ 2024 ਵਿੱਚ ਗ੍ਰਾਂ ਪ੍ਰੀ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਇੰਨਾ ਹੀ ਨਹੀਂ ਲੋਕ ਇਸ ਫਿਲਮ ਦੇ ਦੀਵਾਨੇ ਹੋ ਗਏ। ਫਿਲਮ ਨੂੰ ਇਸਦੇ ਪ੍ਰੀਮੀਅਰ ਦੌਰਾਨ 8 ਮਿੰਟ ਦਾ ਸਟੈਂਡਿੰਗ ਓਵੇਸ਼ਨ ਮਿਲਿਆ। ਤੁਹਾਨੂੰ ਦੱਸ ਦੇਈਏ ਕਿ ਪਾਇਲ ਕਪਾਡੀਆ ਦੁਆਰਾ ਨਿਰਦੇਸ਼ਤ ‘ਆਲ ਵੀ ਇਮੇਜਿਨ ਐਜ਼ ਲਾਈਟ’ 30 ਸਾਲਾਂ ਬਾਅਦ ਮੁਕਾਬਲੇ ਦੇ ਹਿੱਸੇ ਵਿੱਚ ਦਿਖਾਈ ਜਾਣ ਵਾਲੀ ਭਾਰਤੀ ਫਿਲਮ ਹੈ। ਇਸਦਾ ਪ੍ਰੀਮੀਅਰ 23 ਮਈ ਨੂੰ ਕਾਨਸ ਵਿੱਚ ਹੋਇਆ। ਇਸ ਦੌਰਾਨ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਇਸ ਫਿਲਮ ਨੂੰ ਇੰਨਾ ਪਸੰਦ ਕੀਤਾ ਕਿ ਇਸ ਨੂੰ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ ਗਈਆਂ। ਫਿਲਮ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਖੜ੍ਹੇ ਹੋ ਕੇ 8 ਮਿੰਟ ਤੱਕ ਤਾੜੀਆਂ ਵਜਾਈਆਂ। ਪਾਇਲ ਕਪਾਡੀਆ ਇੱਕ ਭਾਰਤੀ ਨਿਰਦੇਸ਼ਕ ਹੈ, ਜਿਸਦੀ ਫ਼ਿਲਮ ਕਾਨਸ ਵਿੱਚ ਮੁਕਾਬਲੇ ਵਿੱਚ ਪਹੁੰਚੀ ਹੈ।
