ਕਲਾਨੌਰ – ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 89 ਬਟਾਲੀਅਨ ਦੀ ਬੀਓਪੀ ਰੋਸਾ ਵੱਲੋਂ ਅੱਜ ਚਿੱਟੇ ਦਿਨ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬਟਾਲੀਅਨ ਕਮਾਂਡਰ ਪ੍ਰਦੀਪ ਕੁਮਾਰ ਡੀਆਈਜੀ ਪ੍ਰਭਾਕਰ ਜੋਸ਼ੀ ਤੇ ਐੱਸਐੱਸਪੀ ਨਾਨਕ ਸਿੰਘ ਘਟਨਾ ਵਾਲੀ ਸਥਾਨ ‘ਤੇ ਪੁੱਜੇ ਹਨ। ਸ਼ੁੱਕਰਵਾਰ ਨੂੰ ਬੀਐੱਸਐੱਫ ਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿ ਤਸਕਰਾਂ ਵੱਲੋਂ ਰਾਵੀ ਦਰਿਆ ਪਾਰ ਕਰਕੇ ਭਾਰਤੀ ਖੇਤਰ ‘ਚ ਭੇਜੀ ਗਈ ਸਾਢੇ ਅੱਠ ਕਿੱਲੋ ਹੈਰੋਇਨ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ 43 ਕਰੋੜ ਦੱਸੀ ਜਾਂਦੀ ਹੈ ਹਾਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ। ਇਸ ਸਬੰਧੀ ਬੀ ਐਸ ਐਫ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀ ਓ ਪੀ ਰੋਸਾ ਵਿਖੇ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬੀਐਸਐਫ ਤੇ ਪੰਜਾਬ ਪੁਲਸ ਦੇ ਜਵਾਨਾਂ ਵੱਲੋਂ ਬੀ ਓ ਪੀ ਰੋਸਾ ਦੇ ਖੇਤਰ ਵਿੱਚ ਪਾਕਿ ਤਸਕਰਾਂ ਵੱਲੋਂ ਰਾਵੀ ਦਰਿਆ ਪਾਰ ਕਰਕੇ ਭਾਰਤ ਵਾਲੇ ਪਾਸੇ ਭੇਜੀ 8 ਪੈਕਟ ਹੈਰੋਇਨ ਜਿਸ ਨੂੰ ਪਾਕਿਸਤਾਨੀ ਮਾਅਰਕੇ ਵਾਲੀ ਬੋਰੀ ਵਿੱਚ ਪਾ ਕੇ ਸਰਕੰਡੇ ਵਿਚ ਲੁਕਾਇਆ ਹੋਇਆ ਸੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ । ਇਸ ਮੌਕੇ ਤੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਪਾਕਿ ਤਸਕਰਾਂ ਵੱਲੋਂ ਪਾਕਿਸਤਾਨੀ ਮਾਅਰਕੇ ਵਾਲੀ ਬੋਰੀ ਵਿਚ ਪਾ ਕੇ ਭੇਜੇ ਅੱਠ ਹੈਰੋਇਨ ਦੇ ਪੈਕਟ ਜਿਸ ਦਾ ਵਜ਼ਨ 8 ਕਿੱਲੋ 580 ਗ੍ਰਾਮ ਹੈ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਤੇ ਪਾਕਿ ਤਸਕਰਾਂ ਵੱਲੋਂ ਰਾਵੀ ਦਰਿਆ ਪਾਰ ਕਰਕੇ ਸਰਕੰਡੇ ਵਿਚ ਹੈਰਨ ਲੁਕਾਈ ਗਈ ਸੀ ਉਥੇ ਕੁਝ ਨਿਸ਼ਾਨੀਆਂ ਵੀ ਲਗਾਈਆਂ ਗਈਆਂ ਸਨ । ਇਸ ਤੋਂ ਇਲਾਵਾ ਇਸ ਦੇ ਨੇੜੇ ਹੀ ਪਾਕਿਸਤਾਨ ਦੀ ਬਾਲਾਸਰ ਪੋਸਟ ਅਤੇ ਪਾਕਿ ਰੇਂਜਰਾਂ ਦਾ ਟਾਵਰ ਵੀ ਹੈ ਪ੍ਰੰਤੂ ਇਸ ਦੇ ਬਾਵਜੂਦ ਪਾਕਿਸਤਾਨ ਤਸਕਰਾਂ ਵੱਲੋਂ ਭਾਰਤੀ ਖੇਤਰ ਵਿਚ ਹੈਰੋਇਨ ਭੇਜੀ ਜਾ ਰਹੀ ਹੈ ਜਿਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਸਮੇਂ ਸਮੇਂ ਤੇ ਫਰਕੇ ਪਾਕਿ ਤਸਕਰਾਂ ਦੇ ਨਾਪਾਕ ਕੋਰਸਾਂ ਨੂੰ ਫੇਲ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਐੱਸ ਐੱਸ ਪੀ ਨਾਨਕ ਸਿੰਘ ਨੇ ਕਿਹਾ ਕਿ ਇਸ ਅਪਰੇਸ਼ਨ ਵਿੱਚ ਸ਼ਾਮਲ ਪੰਜਾਬ ਪੁਲੀਸ ਦੇ ਜਵਾਨਾਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਭਾਰਤੀ ਖੇਤਰ ਵਾਲੇ ਪਾਸੇ ਜੁੜੇ ਤਸਕਰਾਂ ਦੀ ਬਰੀਕੀ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨਸ਼ਾ ਵੇਚਣ ਅਤੇ ਤਸਕਰੀ ਕਰਨ ਵਾਲਿਆਂ ਨੂੰ ਬਖ਼ਸ਼ੇਗੀ ਨਹੀਂ। ਇਸ ਮੌਕੇ ਤੇ ਬੀਐਸਐਫ ਦੇ ਕਮਾਂਡੈਂਟ ਪ੍ਰਦੀਪ ਕੁਮਾਰ , ਆਨੰਦ ਸਿੰਘ ਵਸ਼ਿਸ਼ਟ ਡੀਸੀ ਜੀ , ਸੁਨੀਲ ਕੁਮਾਰ ਡਿਪਟੀ ਕਮਾਂਡੈਂਟ , ਹਰਵਿੰਦਰ ਸਿੰਘ ਐੱਸ ਪੀ, ਡੀਐੱਸਪੀ ਭਾਰਤ ਭੂਸ਼ਨ , ਸਰਬਜੀਤ ਸਿੰਘ ਐੱਸ ਐੱਚ ਓ ਕਲਾਨੌਰ, ਕਿਰਨਜੋਤ ਸਬ ਇੰਸਪੈਕਟਰ, ਗੁਰਮੀਤ ਸਿੰਘ ਹੌਲਦਾਰ ਹਰਦੀਪ ਸਿੰਘ ਰੀਡਰ ਵੀ ਮੌਜੂਦ ਸਨ ।