International

ਪਾਕਿਸਤਾਨ ’ਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਕਰਾਚੀ – ਪਾਕਿਸਤਾਨ ’ਚ ਇਕ ਹੋਰ ਹਿੰਦੂ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ। ਸਿੰਧ ਸੂਬੇ ਦੇ ਅਨਾਜ ਮੰਡੀ ਇਲਾਕੇ ’ਚ 44 ਸਾਲਾ ਹਿੰਦੂ ਕਾਰੋਬਾਰੀ ਸੁਨੀਲ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਾਲੀਆ ਬਲੋਚਿਸਤਾਨ ਦੇ ਲਸਬਿਲਾ ਕਸਬੇ ’ਚ ਅਣਪਛਾਤੇ ਲੋਕਾਂ ਨੇ ਇਕ ਹਿੰਦੂ ਵਪਾਰੀ ਦੀ ਹੱਤਿਆ ਕਰ ਦਿੱਤੀ ਸੀ।

ਸੁਨੀਲ ਕੁਮਾਰ ਦੀ ਹੱਤਿਆ ਦੇ ਵਿਰੋਧ ’ਚ ਇਲਾਕੇ ’ਚ ਦੁਕਾਨਾਂ ਬੰਦ ਰਹੀਆਂ। ਹਤਿਆਰਿਆਂ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਸਥਾਨਕ ਥਾਣੇ ਦੇ ਸਾਹਮਣੇ ਧਰਨਾ ਦਿੱਤਾ। ਕੁਮਾਰ ’ਤੇ ਹਮਲਾ ਪਾਕਿਸਤਾਨ ’ਚ ਘੱਟ ਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਦਾ ਇਕ ਨਵਾਂ ਉਦਾਹਰਣ ਹੈ। ਦੇਸ਼ ’ਚ ਹਿੰਦੂ, ਅਹਿਮਦੀਆ ਤੇ ਇਸਾਈ ਫਿਰਕੇ ਦੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋ ਜਨਵਰੀ ਨੂੰ ਬਲੋਚਿਸਤਾਨ ਦੇ ਲਾਸਬਿਲਾ ਕਸਬੇ ’ਚ ਹਿੰਦੂ ਵਪਾਰੀ ਰਮੇਸ਼ ਲਾਲ ਦੀ ਹੱਤਿਆ ਕਰ ਦਿੱਤੇ ਸੀ। ਹਾਲੀਆ ਸਾਲਾਂ ’ਚ ਪਾਕਿਸਤਾਨ ’ਚ ਘੱਟਗਿਣਤੀਆਂ ਤੇ ਉਨ੍ਹਾਂ ਦੇ ਧਰਮ ਅਸਥਾਨਾਂ ’ਤੇ ਹਮਲਿਆਂ ’ਚ ਵਾਧਾ ਹੋਇਆ ਹੈ। ਦੇਸ਼ ’ਚ ਘੱਟਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਪਾਉਣ ਲਈ ਅੰਤਰਰਾਸ਼ਟਰੀ ਫ਼ਿਰਕਾ ਪਾਕਿਸਤਾਨ ਦੀ ਆਲੋਚਨਾ ਕਰਦਾ ਰਹਿੰਦਾ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin