ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਨੂੰ ਐਤਵਾਰ 24 ਅਕਤੂਬਰ 2021 ਨੂੰ ਆਈਸੀਸੀ 20 ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਬਾਬਰ ਆਜ਼ਮ ਅਤੇ ਰਿਜ਼ਵਾਨ ਨੇ ਬਿਨਾਂ ਕੋਈ ਵਿਕਟ ਗਵਾਏ 17.5 ਓਵਰਾਂ ‘ਚ ਭਾਰਤ ਵੱਲੋਂ ਬਣਾਏ 7 ਵਿਕਟਾਂ ’ਤੇ 151 ਦੌੜਾਂ ਦਾ ਸਕੋਰ ਹਾਸਲ ਕਰ ਲਿਆ। 10 ਵਿਕਟਾਂ ਦੀ ਵੱਡੀ ਜਿੱਤ ਨਾਲ ਪਾਕਿਸਤਾਨ ਨੇ ਪੰਜ ਹਾਰਾਂ ਦੀ ਲੜੀ ਨੂੰ ਰੋਕ ਦਿੱਤਾ ਕਿਉਂਕਿ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ‘ਚ ਪਹਿਲੀ ਵਾਰ ਭਾਰਤ ਨੂੰ ਹਰਾਇਆ ਸੀ। ਭਾਰਤੀ ਟੀਮ ਦੇ ਗੇਂਦਬਾਜ਼ ਪਾਕਿਸਤਾਨ ਖਿਲਾਫ ਇਕ ਵੀ ਵਿਕਟ ਹਾਸਲ ਨਹੀਂ ਕਰ ਸਕੇ। ਟੀਮ ਇੰਡੀਆ ਦੇ ਤਜਰਬੇਕਾਰ ਗੇਂਦਬਾਜ਼ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਅਤੇ ਰਵਿੰਦਰ ਜਡੇਜਾ ਤਕ ਬੇਅਸਰ ਰਹੇ। ਇਸ ਮੈਚ ‘ਚ ਸ਼ਮੀ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਤ ਹੋਏ ਅਤੇ 3.5 ਓਵਰਾਂ ‘ਚ ਉਨ੍ਹਾਂ ਨੂੰ ਪਾਕਿਸਤਾਨ ਦੇ ਕਪਤਾਨ ਬਾਬਰ ਅਤੇ ਰਿਜ਼ਵਾਨ ਨੇ 43 ਦੌੜਾਂ ਦਿੱਤੀਆਂ। ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸ਼ਮੀ ਨੂੰ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ਮੀ ਦਾ ਬਚਾਅ ਕਰਦੇ ਹੋਏ ਸਮਰਥਨ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਆਪਣਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ,’ ‘ਮੈਂ ਮੁਹੰਮਦ ਸ਼ਮੀ’ ਤੇ ਆਨਲਾਈਨ ਹਮਲੇ ਤੋਂ ਹੈਰਾਨ ਹਾਂ ਤੇ ਉਨ੍ਹਾਂ ਨਾਲ ਖੜ੍ਹਾ ਹਾਂ। ਉਹ ਇਕ ਚੈਂਪੀਅਨ ਖਿਡਾਰੀ ਹੈ ਅਤੇ ਉਹ ਹਰ ਉਸ ਖਿਡਾਰੀ ਦੇ ਦਿਲ ਵਿਚ ਰਹਿੰਦਾ ਹੈ ਜੋ ਭਾਰਤੀ ਟੀਮ ਦੀ ਟੋਪੀ ਪਹਿਨਦਾ ਹੈ। ਮੈਂ ਤੁਹਾਡੇ ਨਾਲ ਹਾਂ ਸ਼ਮੀ। ਇਸਨੂੰ ਅਗਲੇ ਮੈਚ ‘ਚ ਦਿਖਾਓ ਜਲਵਾ।
previous post