Punjab

ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਦੇ ਦਰਸ਼ਨਾਂ ਲਈ ਸ਼੍ਰੀ ਦੁਰਗਿਆਣਾ ਤੀਰਥ ਤੋਂ ਸ਼ਰਧਾਲੂਆਂ ਦਾ ਜੱਥਾ ਰਵਾਨਾ

ਅੰਮ੍ਰਿਤਸਰ – ਪਾਕਿਸਤਾਨ ‘ਚ ਸਥਿਤ ਸ਼੍ਰੀ ਕਟਾਸਰਾਜ ਤੀਰਥ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਸ਼੍ਰੀ ਦੁਰਗਿਆਣਾ ਤੀਰਥ ਤੋਂ ਜੈ ਭੋਲੇ ਨਾਥ ਦੇ ਜੈਕਾਰਿਆਂ ਦੇ ਨਾਲ ਸੰਜੇ ਮਹਿਲਾਵਤ ਤੇ ਵਿਜੇ ਸ਼ਰਮਾ ਦੀ ਅਗਵਾਈ ਵਿਚ ਰਵਾਨਾ ਹੋਇਆ। ਸ਼ਰਧਾਲੂਆਂ ਨੇ ਸਵੇਰੇ ਸ਼੍ਰੀ ਲਕਛਮੀ ਨਾਰਾਇਣ ਮੰਦਰ ਵਿਚ ਸ਼੍ਰੀ ਠਾਕੁਰ ਜੀ ਦਾ ਆਸ਼ੀਰਵਾਦ ਲਿਆ ਤੇ ਜੈਕਾਰੇ ਲਗਾਉਂਦੇ ਹੋਏ ਅਟਾਰੀ ਬਾਰਡਰ ਲਈ ਰਵਾਨਾ ਹੋ ਗਏ। ਸੰਜੇ ਮਹਿਲਾਵਤ ਤੇ ਵਿਜੇ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੱਛਲੇ ਲੰਮੇਂ ਸਮੇਂ ਤੋਂ ਸ਼੍ਰੀ ਕਟਾਸਰਾਜ ਦੀ ਯਾਤਰਾ ਚਲਦੀ ਆ ਰਹੀ ਹੈ ਤੇ ਕੋਰੋਨਾ ਮਹਾਮਾਰੀ ਦੇ ਚਲਦੇ 2 ਸਾਲ ਸ਼੍ਰੀ ਕਟਾਸਰਾਸ ਦੀ ਯਾਤਰਾ ਨਹੀਂ ਹੋ ਸਕੀ ਹੈ ਤੇ ਹੁਣ ਸ਼੍ਰੀ ਕਟਾਸਰਾਜ ਤੀਰਥ ਜਾਣ ਵਾਲੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਹੈ ਤੇ 12 ਸਟੇਟਾਂ ਤੋਂ ਸ਼ਰਧਾਲੂ ਯਾਤਰਾ ਵਿਚ ਜਾਣ ਲਈ ਆਏ ਹਨ, ਜਿਨ੍ਹਾਂ ਵਿਚੋਂ 107 ਸ਼ਰਧਾਲੂਆਂ ਨੂੰ ਸ਼੍ਰੀ ਕਟਾਸਰਾਜ ਤੀਰਥ ਜਾਣ ਦੀ ਮਨਜ਼ੂਰੀ ਮਿਲੀ ਹੈ।ਕੁਝ ਸ਼ਰਧਾਲੂ ਕਿਸੇ ਕਾਰਨ ਤੋਂ ਨਹੀਂ ਆ ਸਕੇ ਹਨ ਤੇ ਅੱਜ 80 ਤੋਂ 90 ਦੇ ਕਰੀਬ ਹੀ ਸ਼ਰਧਾਲੂ ਪਾਕਿਸਤਾਨ ਸਥਿਤ ਸ਼੍ਰੀ ਕਟਾਸਰਾਜ ਤੀਰਥ ਦੇ ਦਰਸ਼ਨਾਂ ਲਈ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਕਟਾਸਰਾਜ ਤੀਰਥ ਵਿਚ ਪਹੁੰਚਣ ਤੇ ਉਥੋਂ ਦੇ ਹਿੰਦੂ ਲੋਕਾਂ ਵੱਲੋਂ ਜੱਥੇ ਦਾ ਬਹੁਤ ਹੀ ਵੱਧੀਆਂ ਢੰਗ ਨਾਲ ਸਵਾਗਤ ਕੀਤਾ ਜਾਂਦਾ ਹੈ ਤੇ ਦੋਨਾਂ ਦੇਸ਼ਾਂ ਵਿਚ ਆਪਸੀ ਪਿਆਰ ਨੂੰ ਵਧਾਉਣ ਦਾ ਸੰਦੇਸ਼ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੀ ਕਟਾਸਰਾਜ ਤੀਰਥ ਦੇ ਨਾਲ ਹਿੰਦੂ ਸਮਾਜ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਤੇ ਭਾਰਤ ਸਰਕਾਰ ਅਤੇ ਪਾਕਿਸਤਾਨ ਨੂੰ ਇਸ ਯਾਤਰਾ ਨੂੰ ਬੜਾਵਾ ਦੇਣਾ ਚਾਹੀਦਾ ਹੈ ਤਾਂ ਜੋ ਵੱਡੇ ਜੱਥੇ ਦੇ ਨਾਲ ਸ਼ਰਧਾਲੂ ਸ਼੍ਰੀ ਕਟਾਸਰਾਜ ਜੀ ਦੇ ਦਰਸ਼ਨਾਂ ਲਈ ਜਾ ਸਕਣ। ਉਨ੍ਹਾਂ ਕਿਹਾ ਕਿ ਜੱਥੇ ਵਿਚ ਜਾਣ ਵਾਲੇ ਕਈ ਸ਼ਰਧਾਲੂ ਅਜਿਹੇ ਵੀ ਹਨ, ਜਿਨ੍ਹਾਂ ਨੇ ਕੈਲਾਸ਼ ਦੀ ਯਾਤਰਾ ਵੀ ਕੀਤੀ ਹੈ ਅਤੇ ਪਾਕਿਸਤਾਨ ਦੇ ਵਿਚ ਹੀ ਹਿੰਗਲਾਜ ਸ਼ਕਤੀ ਪੀਠ ਮਾਤਾ ਦਾ ਵੀ ਪ੍ਰਾਚੀਣ ਮੰਦਰ ਹੈ, ਜਿਸਦੇ ਲਈ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਹਿੰਗਲਾਜ ਸ਼ਕਤੀ ਪੀਠ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾਣ ਦੀ ਵੀ ਇਜਾਜਤ ਦਿੱਤੀ ਜਾਵੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin