ਨਵੀਂ ਦਿੱਲੀ – ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ 2019 ਤੋਂ ਕੋਹਤ ‘ਚ ਹਿਰਾਸਤ ‘ਚ ਲਈ ਗੇ ਆਰਿਫ ਗੁਲ ਨੂੰ ਕੋਰਟ ‘ਚ ਪੇਸ਼ ਨਾ ਕੀਤਾ ਗਿਆ ਤਾਂ ਸੁਪਰੀਮ ਕੋਰਟ ਪੀਐੱਮ ਇਮਰਾਨ ਖ਼ਾਨ ਖ਼ਿਲਾਫ਼ ਸੰਮਨ ਜਾਰੀ ਕਰੇਗਾ। ਪਾਕਿਸਤਾਨ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸਰਕਾਰ ਤੋਂ ਪੁੱਿਛਆ ਕਿ ਜੇ ਆਰਿਫ ਗੁਲ ਨੂੰ ਅਦਾਲਤ ‘ਚ ਪੇਸ਼ ਨਹੀਂ ਕੀਤਾ ਜਾ ਸਕਦਾ ਤਾਂ ਕੀ ਅਦਾਲਤਾਂ ‘ਤੇ ਤਾਲਾ ਲਾ ਦਿੱਤਾ ਜਾਵੇ? ਤਿੰਨ ਜੱਜਾਂ ਦੀ ਬੈਂਚ ਦੀ ਅਗਵਾਈ ਕਰਦੇ ਹੋਏ ਜਸਟਿਸ ਗੁਲਜ਼ਾਰ ਨੇ ਆਰਿਫ ਗੁਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਇਰ ਹੈਬੀਅਸ ਕਾਰਪਸ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਉਸ ਦੇ ਬਾਰੇ ‘ਚ ਇਮਰਾਨ ਸਰਕਾਰ ਤੋਂ ਜਾਣਕਾਰੀ ਤਲਬ ਕੀਤੀ ਹੈ। ਪਿਛਲੇ ਹਫ਼ਤੇ ਹੀ ਸੁਪਰੀਮ ਕੋਰਟ ਨੇ ਬੰਦੀ ਆਰਿਫ ਗੁਲ ਨੂੰ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਕਿਹਾ ਸੀ ਪਰ ਖੈਬਰ ਪਖਤੂਨਖਵਾ ਸੂਬੇ ਦੇ ਵਕੀਲ ਸਾਜਿਦ ਇਲੀਆਸ ਨੇ ਕਿਹਾ ਕਿ ਬੰਦੀ ਨੂੰ ਏਨੇ ਦੂਰ ਤੋਂ ਇੱਥੇ ਪੇਸ਼ ਕਰਨ ਸਕਣਾ ਬੇਹੱਦ ਮੁਸ਼ਕਲ ਹੈ। ਕਿਉਂਕਿ ਇਸਲਾਮਾਬਾਦ ਤੋਂ ਕੋਹਤ ਦੀ ਦੂਰੀ ਕਾਫ਼ੀ ਜ਼ਿਆਦਾ ਹੈ। ਡਾਨ ਨੇ ਆਪਣੀ ਰਿਪੋਰਟ ‘ਚ ਜਸਟਿਸ ਅਹਿਮਦ ਨੇ ਵਕੀਲ ਨੂੰ ਕਿਹਾ ਕਿ ਜੇ ਗੁਲ ਨੂੰ ਕੋਰਟ ‘ਚ ਪੇਸ਼ ਨਹੀਂ ਕੀਤਾ ਗਿਆ ਤਾਂ ਨਿਆਪਾਲਿਕਾ ਕੋਲ ਇੰਨੀ ਤਾਕਤ ਹੈ ਕਿ ਉਹ ਸਮੁੱਚੇ ਰੱਖਿਆ ਮੰਤਰਾਲੇ ਨੰੂ ਸੰਮਨ ਜਾਰੀ ਕਰ ਸਕਦਾ ਹੈ।