Punjab

ਪਿਆਰ ਦਾ ਖੋਫਨਾਥ ਅੰਤ ਦਰੱਖਤ ਨਾਲ ਲਟਕਦੀਆਂ ਮਿਲੀਆਂ ਕੁੜੀ ਮੁੰਡੇ ਦੀਆਂ ਲਾਸ਼ਾਂ 

ਮਮਦੋਟ – ਸਰਹੱਦੀ ਪਿੰਡ ਹਸਤੇ ਤੋਂ ਸੂਬਾ ਕਦਮ ਲਿੰਕ ਰੋਡ ‘ਤੇ ਨਹਿਰ ਦੇ ਕੰਢੇ ਸੂਬਾ ਜੈਦੇ ਨੇੜੇ ਇੱਕ ਨੌਜਵਾਨ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨੇੜਲੇ ਪਿੰਡ ਹਜਾਰਾ ਸਿੰਘ ਦਾ ਰਹਿਣ ਵਾਲਾ ਮੁੰਡਾ ਤੇ ਲੜਕੀ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਇਸ ਸਬੰਧੀ ਪੁਲਿਸ ਵੱਲੋਂ ਲਾਸ਼ਾਂ  ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉਕਤ ਮ੍ਰਿਤਕ ਲੜਕੇ ਦੀ ਮਾਤਾ ਅਤੇ ਭਰਾ ਨੇ ਦੱਸਿਆ ਹੈ ਕਿ ਲੜਕਾ ਲੜਕੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਅਤੇ ਵਿਆਹ ਕਰਵਾਉਣਾ ਚਾਹੁੰਦਾ ਸੀ, ਜਿਸ ‘ਤੇ ਲੜਕੀ ਪਰਿਵਾਰ ਵਲੋਂ ਫਾਹਾ ਲੈਣ ਦਾ ਦੋਸ਼ ਲਗਾਇਆ ਜਾਂ ਰਿਹਾ ਪਰ ਲੜਕੇ ਦੇ ਭਰਾ ਵਲੋਂ ਦੋਵਾਂ ਨੂੰ ਮਾਰ ਕੇ ਪਿੱਪਲ ਦੇ ਦਰੱਖਤ ਲਟਕਾਉਣ ਦੇ ਦੋਸ ਲਗਾਏ ਜਾਂ ਰਹੇ ਹਨ।  ਇਸ ਮਾਮਲੇ ਸਬੰਧੀ  ਡੀ.ਐਸ.ਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦਾ ਨਾਮ ਲਖਵਿੰਦਰ ਸਿੰਘ ਅਤੇ ਲੜਕੀ ਦਾ ਨਾਮ ਛਿੰਦਰਪਾਲ ਕੌਰ ਹੈ, ਦੋਵੇਂ ਲਾਸ਼ਾਂ ਦਰਖਤ ਨਾਲ ਲਟਕਦੀਆਂ ਮਿਲੀਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin