India

ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਨਾਲ ਵੱਡੇ ਪ੍ਰਾਜੈਕਟਾਂ ਦੀ ਲਾਗਤ ਸੌ ਗੁਣਾ ਵਧੀ, ਦੇਸ਼ ਚੁਕਾ ਰਿਹੈ ਕੀਮਤ : ਪੀਐੱਮ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਵਿਚ ਸਰਯੂ ਕੈਨਾਲ ਨੈਸ਼ਨਲ ਪ੍ਰਾਜੈਕਟ ਦਾ ਉਦਘਾਟਨ ਕੀਤਾ । ਇਸ ਪ੍ਰੋਗਰਾਮ ਲਈ ਕਾਫ਼ੀ ਗਿਣਤੀ ਵਿਚ ਲੋਕ ਇਕੱਠਾ ਹੋਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਵੀ ਮੌਜੂਦ ਰਹੇ। ਇਸ ਦੌਰਾਨ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਵੀ ਅਸੀ ਅਯੋਧਿਆ ‘ਚ ਰਾਮ ਮੰਦਿਰ ਦੀ ਗੱਲ ਕਰਾਂਗੇ, ਉਦੋ ਬਲਰਾਮਪੁਰ ਰਿਆਸਤ (ਪੁਰਾਣੇ) ਦੇ ਮਹਾਰਾਜੇ ਪਟੇਸ਼ਵਰੀ ਪ੍ਰਸਾਦ ਸਿੰਘ ਸਾਹਿਬ ਦੇ ਯੋਗਦਾਨ ਦੀ ਚਰਚਾ ਕੀਤਾ ਜਾਵੇਗਾ। ਇਸਦੇ ਨਾਲ ਹੀ ਪੀਐੱਮ ਨੇ ਕਿਹਾ ਕਿ ਬਲਰਾਮਪੁਰ ਦੇ ਲੋਕ ਪਰਖਣ ਵਾਲੇ ਹਨ, ਉਨ੍ਹਾਂ ਨੇ ਨਾਨਾ ਜੀ ਦੇਸ਼ਮੁਖ ਅਤੇ ਅਟਲ ਬਿਹਾਰੀ ਵਾਜਪਾਈ ਦੇ ਰੂਪ ਵਿਚ 2 ਭਾਰਤ ਰਤਨ ਦਿੱਤੇ ਹਨ ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ 8 ਦਸੰਬਰ ਨੂੰ ਹੈਲੀਕਾਪਟਰ ਦੁਰਘਟਨਾ ਵਿਚ ਮਾਰੇ ਗਏ ਸਾਰੇ ਯੋਧਿਆਂ ਪ੍ਰਤੀ ਸ਼ੋਕ ਪ੍ਰਗਟ ਕਰਦਾ ਹਾਂ । ਭਾਰਤ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਦੇਗਾਂਤ, ਹਰ ਇਕ ਦੇਸ਼ ਭਗਤ ਲਈ ਇਕ ਘਾਟਾ ਹੈ। ਉਹ ਬਹਾਦੁਰ ਸਨ ਅਤੇ ਉਨ੍ਹਾਂ ਨੇ ਦੇਸ਼ ਦੇ ਸ਼ਸਤਰ ਬਲਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ, ਦੇਸ਼ ਇਸਦਾ ਗਵਾਹ ਹੈ। ਉਨ੍ਹਾਂ ਕਿਹਾ ਅਸੀ ਭਾਰਤ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਵਾਂਗੇ।ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਬਾਅਦ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂਨੇ ਆਪਣੀ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਅਨਾਥ ਸਰਕਾਰ ਦੀ ਪ੍ਰਥਮਿਕਤਾ ਨੂੰ ਵੀ ਸਭ ਦੇ ਸਾਹਮਣੇ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੀ ਲਾਪਰਵਾਹੀ ਨਾਲ ਵੱਡੇ ਪ੍ਰਾਜੈਕਟਾਂ ਦੀ ਲਾਗਤ ਸੌ ਗੁਣਾ ਵਧੀ, ਜਿਸ ਦੀ ਕੀਮਤ ਦੇਸ਼ ਚੁੱਕਾ ਰਿਹਾ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin