Punjab

ਪਿੰਡ ਜੰਡਵਾਲਾ ਦੇ ਨੌਜਵਾਨ ਦੀ ਮਲੇਸ਼ੀਆ ‘ਚ ਸ਼ੱਕੀ ਹਾਲਾਤ ‘ਚ ਮੌਤ

ਗੁਰੂ ਹਰਸਹਾਏ – ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਜੰਡਵਾਲਾ ਤੋਂ ਮਲੇਸ਼ੀਆ ਵਿਚ ਕੰਮ ਕਰਨ ਗਏ ਨੌਜਵਾਨ ਵਿਸ਼ਵਦੀਪ ਸਿੰਘ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਗਿਆ ਕਿ ਵਿਸ਼ਵਦੀਪ ਸਿੰਘ ਢਾਈ ਸਾਲ ਪਹਿਲਾਂ ਵਰਕ ਦੇ ਲਈ ਪਿੰਡ ਤੋਂ ਮਲੇਸ਼ੀਆ ਗਿਆ ਹੋਇਆ ਸੀ ਜਿਸ ਦੀ ਮੌਤ ਦਾ ਸਮਾਚਾਰ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਕਿਉਂਕਿ ਇੱਕ ਘਰ ਦਾ ਚਿਰਾਗ ਤੇ ਪਿੰਡ ਦਾ ਨੌਜਵਾਨ ਇਸ ਹਾਲਾਤਾਂ ਵਿਚ ਮੌਤ ਹੋ ਜਾਣਾ ਬਹੁਤ ਵੱਡਾ ਘਾਟਾ ਪਿੰਡ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਪਿਆ ਹੈ ਮਿਲੀ ਜਾਣਕਾਰੀ ਅਨੁਸਾਰ ਵਿਸ਼ਵਦੀਪ ਸਿੰਘ ਦਾ ਵਿਆਹ ਨਹੀਂ ਹੋਇਆ ਤੇ ਉਹ ਘਰ ਵਿੱਚ ਵੱਡੇ ਹੀ ਸਨ।ਉਸ ਦਾ ਪਿਛੇ ਇਕ ਭਰਾ ਮਾਤਾ ਪਿਤਾ ਤੇ ਦਾਦੀ ਦਾਦਾ ਹਨ ਜੋ ਕਿ ਪਿੰਡ ਵਿੱਚ ਖੇਤੀ ਹੀ ਕਰਦੇ ਹਨ ਅਤੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕੰਮ ਦੀ ਤਲਾਸ਼ ਵਿਚ ਮਲੇਸ਼ੀਆ ਵਿਚ ਕੰਮਕਾਰ ਲਈ ਗਏ ਵਿਸ਼ਵਦੀਪ ਸਿੰਘ ਦੀ ਇਸ ਤਰ੍ਹਾਂ ਮੌਤ ਹੋ ਜਾਣਾ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ।

Related posts

ਪੰਜਾਬ ਦੇ ਪੇਂਡੂ ਇਲਾਕਿਆਂ ’ਚ ਸੁਧਾਰ ਲਈ ਪੇਂਡੂ ਵਿਕਾਸ ਬਲਾਕਾਂ ਦਾ ਪੁਨਰਗਠਨ ਹੋਵੇਗਾ !

admin

ਯੁੱਧ ਐਨ ਪੀ ਐਸ ਵਿਰੁੱਧ ਤਹਿਤ 1 ਅਗਸਤ ਨੂੰ ਰੋਸ ਮਾਰਚ ਕੀਤਾ ਜਾਵੇਗਾ !

admin

ਤਜਵੀਜਤ ਸੀਮੇਂਟ ਫੈਕਟਰੀ ਖਿਲਾਫ ਖੜ੍ਹਨ ਵਾਲੀਆਂ ਸੰਸਥਾਵਾਂ ਦਾ ਸਨਮਾਨ 3 ਨੂੰ !

admin