India

ਪੀਐੱਮ ਕੇਅਰਜ਼ ਫੰਡ ਦੇ ਟਰੱਸਟੀ ਬਣੇ ਉਦਯੋਗਪਤੀ ਰਤਨ ਟਾਟਾ

ਨਵੀਂ ਦਿੱਲੀ – ਟਾਟਾ ਸਨਜ਼ ਦੇ ਸਾਬਕਾ ਚੇਅਰਮੈਨ ਰਤਨ ਟਾਟਾ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ ਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਟੀ ਥਾਮਸ ਪੀਐੱਮ ਕੇਅਰਜ਼ ਫੰਡ ਦੇ ਟਰੱਸਟੀ ਨਾਮਜ਼ਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਮੰਗਲਵਾਰ ਨੂੰ ਹੋਈ ਪੀਐੱਮ ਕੇਅਰਜ਼ ਫੰਡ ਦੇ ਟਰੱਸਟੀ ਬੋਰਡ ਦੀ ਬੈਠਕ ’ਚ ਇਸ ਫੰਡ ਦੇ ਟਰੱਸਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਨਵੇਂ ਟਰੱਸਟੀ ਰਤਨ ਟਾਟਾ, ਕੇਟੀ ਥਾਮਸ ਤੇ ਕਰੀਆ ਮੁੰਡਾ ਵੀ ਸ਼ਾਮਲ ਹੋਏ।

ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਂਬਰਾਂ ਨੂੰ ਹੰਗਾਮੀ ਸਥਿਤੀ ’ਚ ਬਿਹਤਰ ਤੇ ਵਿਆਪਕ ਸੋਚ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਬੁੱਧਵਾਰ ਨੂੰ ਕਿਹਾ ਕਿ ਇਸ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ ਪੀਐੱਮ ਕੇਅਰਜ਼ ਫੰਡ ’ਚ ਯੋਗਦਾਨ ਦੇਣ ਲਈ ਦੇਸ਼ ਵਾਸੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਟਰੱਸਟੀਆਂ ਤੇ ਸਲਾਹਕਾਰਾਂ ਦੀ ਹਿੱਸੇਦਾਰੀ ਪੀਐੱਮ ਕੇਅਰਜ਼ ਫੰਡ ਦੇ ਕੰਮਕਾਜ ਨੂੰ ਵਿਆਪਕ ਨਜ਼ਰੀਆ ਪ੍ਰਦਾਨ ਕਰੇਗੀ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin