India

ਪੀਐੱਮ ਮੋਦੀ ਕਰਨਗੇ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਗੱਲਬਾਤ

ਨਵੀਂ ਦਿੱਲੀ – ਗਣਤੰਤਰ ਦਿਵਸ ਤੋਂ ਪਹਿਲਾਂ ਪੀਐੱਮ ਮੋਦੀ 24 ਜਨਵਰੀ (ਸੋਮਵਾਰ) ਨੂੰ ਰਾਸ਼ਟਰੀ ਪੁਰਸਕਾਰ ਜੇਤੂਆਂ ਨਾਲ ਗੱਲ-ਬਾਤ ਕਰਨਗੇ। ਇਸ ਦੌਰਾਨ ਪਹਿਲੀ ਵਾਰ ਸਾਲ 2021-22 ਦੇ ਪੁਰਸਕਾਰ ਜੇਤੂਆਂ ਨੂੰ ਡਿਜ਼ੀਟਲ ਸਰਟੀਫਿਕੇਟ ਦਿੱਤੇ ਜਾਣਗੇ।2021 ਦੇ ਜੇਤੂਆਂ ਨੂੰ ਵੀ ਇਸੇ ਪ੍ਰੋਗਰਾਮ ‘ਚ ਹੀ ਇਨਾਮ ਦਿੱਤੇ ਜਾਣਗੇ। ਪ੍ਰਧਾਨਮੰਤਰੀ ਬਲਾਕ ਚੇਨ ਟੈਕਨਾਲਜੀ ਦੀ ਵਰਤੋਂ ਕਰਦੇ ਹੋਏ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨੂੰ ਡਿਜ਼ੀਟਲ ਸਰਟੀਫਿਕੇਟ ਦੇਣਗੇ। ਇਸ ਮੌਕੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਰਾਜ ਮੰਤਰੀ ਡਾ.ਮੁੰਜਪਾਰਾ ਮਹਿੰਦਰਭਾਈ ਵੀ ਮੌਜ਼ੂਦ ਰਹਿਣਗੇ। ਇਹ ਪੁਰਸਕਾਰ ਭਾਰਤ ‘ਚ ਰਹਿਣ ਵਾਲੇ 5 ਸਾਲ ਤੋਂ ਲੈਕੇ 18 ਸਾਲ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਦਿੱਤਾ ਜਾਂਦਾ ਹੈ। ਇਹ ਇਨਾਮ ਨਵਾਚਾਰ,ਸਿੱਖਿਅਕ ਉਪਲਬਧੀ, ਖੇਡ, ਕਲਾ ਤੇ ਸੰਸਕ੍ਰਿਤੀ, ਸਮਾਜ ਸੇਵਾ ਤੇ ਬਹਾਦਰੀ ਵਰਗੇ 6 ਖੇਤਰਾਂ ‘ਚ ਅਸਾਧਾਰਨ ਉਪਲਬਧੀ ਲਈ ਦਿੱਤਾ ਜਾਂਦਾ ਹੈ। ਹਰ ਜੇਤੂ ਨੂੰ ਇਕ ਪਦਕ, ਇਕ ਲੱਖ ਰੁਪਏ ਦਾ ਨਕਦ ਇਨਾਮ ਤੇ ਇਕ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਹ ਇਨਾਮ ਰਾਸ਼ਟਰਪਤੀ ਭਵਨ ‘ਚ ਇਕ ਪ੍ਰੋਗਰਾਮ ‘ਚ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ। ਦਰਅਸਲ, ਰਾਸ਼ਟਰੀ ਪੁਰਸਕਾਰ ਵਿਜੇਤਾ ਹਰ ਸਾਲ ਗਣਤੰਤਰ ਦਿਵਸ ਪਰੇਡ ‘ਚ ਸ਼ਾਮਲ ਹੁੰਦੇ ਹਨ। ਇਸ ਸਾਲ ਕੋਰੋਨਾ ਕਾਰਨ ਪੁਰਸਕਾਰ ਸਮਾਰੋਹ ਨਹੀਂ ਹੋ ਸਕਦਾ। 24 ਜਨਵਰੀ ਨੂੰ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਤੇ ਪੀਐੱਮ ਮੋਦੀ ਬਾਲ ਪੁਰਸਕਾਰ ਵਿਜੇਤਾ ਨਾਲ ਵਰਚੂਅਲ ਤਰੀਕੇ ਰਾਹੀਂ ਗੱਲ-ਬਾਤ ਕਰਨਗੇ। ਇਸ ‘ਚ ਬੱਚੇ ਆਪਣੇ ਮਾਪਿਆਂ ਤੇ ਸੰਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਮੈਜ਼ਿਸਟਰੇਟ ਨਾਲ ਜ਼ਿਲ੍ਹਾ ਦਫ਼ਤਰ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਇਸ ਸਾਲ ਦੇਸ਼ ਭਰ ‘ਚ 29 ਬੱਚਿਆਂ ਨੂੰ ਬਾਲ ਪੁਰਸਕਾਰ ਦੀਆਂ ਵੱਖ-ਵੱਖ ਸ਼੍ਰੇਣੀਆਂ ਤਹਿਤ ਚੁਣਿਆ ਗਿਆ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin