ਜੰਮੂ – ਜ਼ਿਲ੍ਹਾ ਪੁਣਛ ਦੇ ਨਾੜ੍ਹ ਖਾਸ ਦੇ ਸੰਘਣੇ ਜੰਗਲਾਂ ‘ਚ ਲੁਕੇ ਅੱਤਵਾਦੀਆਂ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਰਚ ਆਪ੍ਰੇਸ਼ਨ ‘ਚ ਸ਼ਾਮਲ ਫ਼ੌਜ ਦੇ ਜਵਾਨਾਂ ‘ਤੇ ਅਚਾਨਕ ਗੋਲ਼ੀਬਾਰੀ ਕਰਦੇ ਹੋਏ ਅੱਤਵਾਦੀਆਂ ਨੇ ਜੂਨੀਅਰ ਕਮੀਸ਼ਨ ਅਧਇਕਾਰੀ (JCO) ਸਮੇਤ ਦੋ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਫ਼ੌਜੀ ਬੁਲਾਰੇ ਅਨੁਸਾਰ ਜ਼ਖ਼ਮੀ ਜਵਾਨ ਨੂੰ ਮੁਕਾਬਲੇ ‘ਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਦਾ ਯਤਨ ਕੀਤਾ ਗਿਆ ਪਰ ਜਖ਼ਮਾਂ ਦੀ ਤਾਅ ਨਾ ਸਹਾਰਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉੱਥੇ ਹੀ ਸ਼ਹੀਦ ਜੇਸੀਓ ਦੀ ਦੇਹ ਹਾਲੇ ਤਕ ਬਰਾਮਦ ਨਹੀਂ ਹੋਈ।ਫ਼ੌਜੀ ਬੁਲਾਰੇ ਨੇ ਕਿਹਾ ਕਿ ਸੰਘਣਾ ਜੰਗਲ ਹੋਣ ਦੇ ਨਾਲ-ਨਾਲ ਪਹਾੜੀ ਖੇਤਰ ਹੋਣ ਕਾਰਨ ਮੁਹਿੰਮ ਚਲਾਉਣ ‘ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਜੇਸੀਓ ਦੀ ਤਲਾਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਗੋਲੀਬਾਰੀ ਦੀ ਇਹ ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਰਾਤ ਦੇ ਹਨੇਰੇ ‘ਚ ਜਦੋਂ ਜਵਾਨ ਨਾੜ੍ਹ ਦੇ ਜੰਗਲਾਂ ‘ਚ ਅੱਤਵਾਦੀਆਂ ਦੀ ਤਲਾਸ਼ ਕਰ ਰਹੇ ਸਨ, ਉਦੋਂ ਦਰੱਖਤਾਂ ਦੀ ਆੜ ‘ਚ ਲੁਕੇ ਅੱਤਵਾਦੀਆਂ ਨੇ ਜਵਾਨਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਜੇਸੀਓ ਸਮੇਤ ਦੋ ਜਵਾਨ ਸ਼ਹੀਦ ਹੋ ਗਏ। ਅੱਤਵਾਦੀ ਇਕ ਵਾਰ ਫਿਰ ਸੰਘਣੇ ਜੰਗਲਾਂ ‘ਚ ਲੁਕ ਗਏ ਹਨ।