International

ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ’ਤੇ ਨਵੀਂ ਨੀਤੀ ’ਤੇ ਦਸਤਖਤ ਕੀਤੇ

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਨਵੀਂ ਪ੍ਰਮਾਣੂ ਨੀਤੀ ’ਤੇ ਦਸਤਖਤ ਕਰਦਿਆਂ ਐਲਾਨ ਕੀਤਾ ਕਿ ਜੇਕਰ ਕੋਈ ਵੀ ਪ੍ਰਮਾਣੂ ਸ਼ਕਤੀ ਦਾ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਉਨ੍ਹਾਂ ਦੇ ਦੇਸ਼ ’ਤੇ ਸਾਂਝਾ ਹਮਲਾ ਮੰਨਿਆ ਜਾਵੇਗਾ। ਪੁਤਿਨ ਨੇ 24 ਫ਼ਰਵਰੀ, 2022 ਨੂੰ ਯੂਕਰੇਨ ’ਚ ਫ਼ੌਜੀਆਂ ਦੇ ਹਮਲੇ ਦੇ 1,000ਵੇਂ ਦਿਨ ਪ੍ਰਮਾਣੂ ਰੋਕਥਾਮ ਬਾਰੇ ਨਵੀਂ ਨੀਤੀ ਦਾ ਸਮਰਥਨ ਕੀਤਾ ਹੈ। ਇਹ ਕਦਮ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਉਸ ਫੈਸਲੇ ਤੋਂ ਬਾਅਦ ਚੁਕਿਆ ਗਿਆ ਹੈ, ਜਿਸ ’ਚ ਯੂਕਰੇਨ ਨੂੰ ਰੂਸ ਦੇ ਅੰਦਰ ਅਮਰੀਕੀ ਸਪਲਾਈ ਕੀਤੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਦਿਤੀ ਗਈ ਸੀ। ਰੂਸ ’ਤੇ ਕੋਈ ਵੀ ਵੱਡਾ ਹਵਾਈ ਹਮਲਾ ਪ੍ਰਮਾਣੂ ਪ੍ਰਤੀਕਿਰਿਆ ਦਾ ਕਾਰਨ ਬਣ ਸਕਦਾ ਹੈ। ਇਸ ਨੀਤੀ ’ਤੇ ਦਸਤਖਤ ਕਰਨਾ ਪੁਤਿਨ ਦੇ ਪਛਮੀ ਦੇਸ਼ਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰਨ ਲਈ ਰੂਸ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੇ ਇਸ਼ਾਰੇ ਨੂੰ ਦਰਸਾਉਂਦਾ ਹੈ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor