Punjab

ਪੁਰਾਣੀ ਪੈਨਸ਼ਨ ਬਹਾਲੀ ਲਈ ਨਿਰਣਾਇਕ ਲੜਾਈ ਦੀ ਰਿਹਰਸਲ ਹੈ ਸੰਗਰੂਰ ਮੋਰਚਾ: ਅਤਿੰਦਰ ਘੱਗਾ, ਦਲਜੀਤ ਸਫ਼ੀਪੁਰ

ਸੰਗਰੂਰ – ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਠੇ ਹੇਠ ਸੰਗਰੂਰ ਵਿੱਚ ਅਕਤੂਬਰ 1, 2 ਅਤੇ 3 ਨੂੰ ਲੱਗਣ ਵਾਲੇ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਪ੍ਰਬੰਧਾਂ ਲਈ ਸੰਗਰੂਰ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਮਾਲਵਾ ਜ਼ੋਨ ਕਨਵੀਨਰ ਦਲਜੀਤ ਸਫੀਪੁਰ ਦੀ ਅਗਵਾਈ ਵਿੱਚ ਮੋਰਚੇ ਦੇ ਸਮੁੱਚੇ ਸੰਚਾਲਨ ਜਿਵੇਂ ਸਟੇਜ, ਰਾਤ ਨੂੰ ਸੌਣ ਲਈ ਬਿਸਤਰੇ, ਗੱਦੇ, ਟੈਂਟ, ਪਾਣੀ, ਪ੍ਰਚਾਰ ਸਮੱਗਰੀ ਆਦਿ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਅਤੇ ਮੋਰਚੇ ਲਈ ਤਿਆਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਨਵੀਂ ਪਿਰਤ ਪਾਉਂਦਿਆਂ ਕਿਸਾਨੀ ਮੋਰਚਿਆਂ ਵਾਂਗ ਮੁਲਾਜ਼ਮਾਂ ਦੇ ਇਸ ਪੈਨਸ਼ਨ ਮੋਰਚੇ ਵਿੱਚ ਵੀ ਲੰਗਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੰਘਰਸ਼ੀਲ ਮੁਲਾਜ਼ਮ ਜੱਥੇਬੰਦੀਆਂ ਇਸ ਮੋਰਚੇ ਦੇ ਸਮਰਥਨ ਵਿੱਚ ਆ ਰਹੀਆਂ ਹਨ ਅਤੇ ਸੰਗਰੂਰ ਮੋਰਚਾ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਵਿੱਚ ਅਹਿਮ ਮੁਕਾਮ ਸਾਬਿਤ ਹੋਵੇਗਾ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਫਰੰਟ ਨਾਲ਼ ਜੁੜੇ ਆਗੂਆਂ ਜਿਲ੍ਹਾ ਕੋ-ਕਨਵੀਨਰਾਂ ਮਨਜੀਤ ਸਿੰਘ ਤੇ ਖੁਸ਼ਦੀਪ ਲਹਿਰਾ ਅਤੇ ਜਿਲ੍ਹਾ ਵਿੱਤ ਸਕੱਤਰ ਪ੍ਰਦੀਪ ਨੀਟੂ ਨੇ ਕਿਹਾ ਕਿ ਸੰਗਰੂਰ ਮੋਰਚੇ ਦੀ ਲਾਮਬੰਦੀ ਲਈ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਤਿਆਰੀ ਮੁਹਿੰਮ ਨੂੰ ਜ਼ਿਲ੍ਹਿਆਂ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ‘ਐੱਨ.ਪੀ.ਐੱਸ ਤੋਂ ਅਜ਼ਾਦੀ’ ਮੁਹਿੰਮ ਨਾਲ਼ ਸ਼ੁਰੂ ਕੀਤੀ ਮੋਰਚੇ ਦੀ ਤਿਆਰੀ ਦੌਰਾਨ ਮੰਤਰੀਆਂ/ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ, ਜ਼ਿਲ੍ਹਾ/ ਬਲਾਕ ਪੱਧਰ ਤੇ ਵਿਸਥਾਰੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਕੂਲਾਂ ਤੇ ਦਫਤਰਾਂ ਵਿੱਚ ਪਹੁੰਚ ਕਰਕੇ ਮੁਲਾਜ਼ਮਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੇ ‘ਸੱਦਾ ਪੱਤਰ’ ਵੀ ਵੱਡੇ ਪੱਧਰ ਤੇ ਵੰਡੇ ਗਏ ਹਨ।ਇਸ ਤੋਂ ਇਲਾਵਾ ਕੇਂਦਰ ਵੱਲੋਂ ਤਜਵੀਜਤ ਯੂਪੀਐੱਸ ਪੈਨਸ਼ਨ ਸਕੀਮ ਦੀਆਂ ਖ਼ਾਮੀਆਂ ਪ੍ਰਤੀ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਮੋਰਚੇ ਵਿੱਚ ਉਲੀਕੇ ਲੜੀਵਾਰ ਪ੍ਰੋਗਰਾਮਾਂ ਬਾਰੇ ਦੱਸਿਆ ਕਿ 1 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦੀ ਸ਼ੁਰੂਆਤ ਹੋਵੇਗੀ। ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਦਿਨ ਵੇਲੇ ਸਟੇਜ ਚੱਲੇਗੀ ਅਤੇ ਸ਼ਾਮ ਵੇਲੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ, ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ਼ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਇਸ ਤਿਆਰੀ ਮੀਟਿੰਗ ਵਿੱਚ ਕਮਲਜੀਤ ਸਿੰਘ, ਹਰਵਿੰਦਰ  ਸਿੰਘ, ਰਮਨ ਸਿੰਗਲਾ, ਹਰਵਿੰਦਰ ਬੇਲੂਮਾਜਰਾ, ਅਮਨ ਸ਼ਰਮਾਂ, ਕੁਲਵੰਤ ਸਿੰਘ ਖਨੌਰੀ ਆਦਿ ਸ਼ਾਮਲ ਹੋਏ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin