ਮਾਨਸਾ – ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਦਰਸ਼ਨ ਅਲੀਸ਼ੇਰ ਜ਼ਿਲ੍ਹਾ ਕਨਵੀਨਰ,ਜਿਲ੍ਹਾ ਕੋ ਕਨਵੀਨਰ ਲਖਵਿੰਦਰ ਮਾਨ ਅਤੇ ਸੂਬਾ ਕੋ ਕਨਵੀਨਰ ਕਰਮਜੀਤ ਤਾਮਕੋਟ ਦੀ ਅਗਵਾਈ ਚ ਸੂਬਾ ਪੱਧਰੀ ਉਲੀਕੇ ਪ੍ਰੋਗਰਾਮ ਤਹਿਤ ਸ੍ਰੀ ਵਿਜੇ ਸਿੰਗਲਾ ਹਲਕਾ ਵਿਧਾਇਕ ਮਾਨਸਾ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਆਗੂਆਂ ਨੇ ਹਲਕਾ ਵਿਧਾਇਕ ਕੋਲ ਪੁਰਾਣੀ ਪੈਨਸ਼ਨ ਦੇ ਸੰਬੰਧ ਚ ਪੰਜਾਬ ਸਰਕਾਰ ਦੁਆਰਾ ਕੀਤੇ ਗਏ ਨੋਟੀਫਿਕੇਸ਼ਨ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਸਰਕਾਰ ਆਪ ਹੀ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਕਰਕੇ ਲਾਗੂ ਕਰਨਾ ਭੁੱਲ ਗਈ ਹੈ।
ਆਗੂਆਂ ਵਲੋਂ ਹਲਕਾ ਵਿਧਾਇਕ ਨੂੰ ਕਿਹਾ ਕਿ ਉਹ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਕੋਲ ਇਹ ਮੰਗ ਲਾਗੂ ਕਰਵਾਉਣ ਦੀ ਜੋਰਦਾਰ ਢੰਗ ਨਾਲ ਗੱਲ ਕਰਨ ਅਤੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ ਸੰਬੰਧੀ ਮੁੱਦੇ ਜ਼ਰੂਰ ਉੱਠਾਉਣ।
ਹਲਕਾ ਵਿਧਾਇਕ ਵਿਜੇ ਸਿੰਗਲਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਹ ਮੰਗ ਜਰੂਰ ਮੁੱਖ ਮੰਤਰੀ ਕੋਲ ਪਹੁੰਚਣਗੇ ਅਤੇ ਵਿਧਾਨ ਸਭਾ ਸ਼ੈਸ਼ਨ ਦੁਰਾਨ ਮੁੱਦਾ ਰੱਖਣਗੇ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ 2022 ਦੇ ਕੀਤੇ ਹੋਏ ਆਪਣੇ ਨੋਟੀਫਿਕੇਸ਼ਨ ਨੂੰ ਹਾਲੇ ਤੱਕ ਅਮਲੀ ਜਾਮਾ ਕਿਉਂ ਨਹੀਂ ਪਹਨਾਇਆ?
ਵਫ਼ਦ ਵਿੱਚ ਗੁਰਤੇਜ ਉੱਭਾ, ਰਾਜਵਿੰਦਰ ਬਹਿਣੀਵਾਲ,ਨਵਜੋਸ਼ ਸਪੋਲੀਆ, ਗੁਰਜੰਟ ਸਿੰਘ, ਬਲਵੰਤ ਸਿੰਘ, ਗੁਰਦੀਪ ਬਰਨਾਲਾ, ਇਕਬਾਲ ਉੱਭਾ, ਕ੍ਰਿਸ਼ਨ ਸਿੰਘ, ਕੁਲਦੀਪ ਅੱਕਾਂਵਾਲੀ, ਰਾਜਿੰਦਰ ਐਚ ਟੀ, ਰਾਜਵਿੰਦਰ ਜਵਾਹਰਕੇ, ਕੁਲਵਿੰਦਰ ਸਿੰਘ, ਰਾਮਨਾਥ ਧੀਰਾ,ਅਸ਼ੋਕ ਕੁਮਾਰ, ਅਸ਼ਵਨੀ ਕੁਮਾਰ, ਦਮਨਜੀਤ ਸਿੰਘ, ਗੁਰਵਿੰਦਰ ਦਸੌਧੀਆ,ਗੁਰਪ੍ਰੀਤ ਭੀਖੀ,ਕਰਨਪਾਲ ਅੱਕਾਂਵਾਲੀ,ਬਲਕੌਰ ਦਲੇਲ ਵਾਲਾ ਆਦਿ ਆਗੂ ਹਾਜ਼ਰ ਸੀ।