Punjab

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਲਾਜ਼ਮਾਂ ਨੇ ਰੱਖੀ ਇੱਕ ਦਿਨ ਭੁੱਖ ਹੜਤਾਲ !

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰਦੇ ਹੋਏ।
ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ (NMOPS)ਦੇ ਸੱਦੇ ‘ਤੇ ਅੱਜ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਸਾਂਝੇ ਤੌਰ ‘ਤੇ ਜਿਲ੍ਹਾ ਹੈੱਡਕੁਆਰਟਰਾਂ ‘ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਭੁੱਖ ਹੜਤਾਲ ‘ਤੇ ਬੈਠੇ| ਇਸ ਤਹਿਤ ਜ਼ਿਲ੍ਹਾ ਪੱਧਰ ‘ਤੇ ਦਰਸ਼ਨ ਅਲੀਸ਼ੇਰ, ਧਰਮਿੰਦਰ ਸਿੰਘ, ਸੁਖਦੀਪ ਗਿੱਲ ਗੁਰਵਿੰਦਰ ਬਹਿਣੀਵਾਲ, ਪ੍ਰਭਜੋਤ ਸਿੰਘ,ਜਸਵੰਤ ਕੌਰ, ਬਲਵਿੰਦਰ ਭੀਖੀ,ਨਾਇਬ ਸਿੰਘ, ਜਸਵਿੰਦਰ ਕੁਮਾਰ, ਸੁਖਵਿੰਦਰ ਮਾਖਾ.ਬਲਜਿੰਦਰ ਬੋਹਾ ਅਧਿਆਪਕ ਅਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਭੁੱਖ-ਹੜਤਾਲ ‘ਤੇ ਬੈਠੇ|
ਮਾਨਸਾ ਵਿੱਚ ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ, ਸੂਬਾ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਅਤੇ ਪੁਰਾਣੀ ਪੈਨਸ਼ਨ ਸੰਘਰਸ਼ ਬਹਾਲ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ, ਸੂਬਾ ਕੋ ਕਨਵੀਨਰ ਕਰਮਜੀਤ ਸਿੰਘ ਤਮਕੋਟ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਹੋਈ ਤਾਂ ਮਿਤੀ 26 ਨਵੰਬਰ 2025 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਕੌਮੀ ਪੱਧਰ ਰੈਲੀ ਕੀਤੀ ਜਾਵੇਗੀ। ਜਿਸ ਵਿੱਚ  ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ  ਝੂਠੇ ਵਾਅਦਿਆਂ ਤੋਂ ਵੱਖ ਵੱਖ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਮਿਤੀ 25 ਅਕਤੂਬਰ 2025 ਨੂੰ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਮੀਡੀਆ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
ਭਰਾਤਰੀ ਜਥੇਬੰਦੀਆਂ ਦੀ ਤੌਰ ਗੁਰਦਾਸ ਸਿੰਘ ਬਾਜੇਵਾਲਾ ਜੀਟੀਯੂ,ਹੰਸਾ ਡੇਲੂਆਣਾ ਡੀਟੀਐਫ ਅਤੇ ਵਿਜੇ ਕੁਮਾਰ ਬੁਢਲਾਡਾ ਐਸੀ ਬੀ ਯੂਨੀਅਨ ਤੇ ਹਾਜ਼ਰ ਹੋਏ। ਇਸ ਮੌਕੇ ਤੇ ਲਖਵਿੰਦਰ ਮਾਨ, ਗੁਰਪ੍ਰੀਤ ਦਲੇਲਵਾਲਾ,ਜਸਵਿੰਦਰ ਜੋਗਾ, ਦਰਸ਼ਨ ਜਟਾਣਾ, ਦਵਿੰਦਰ ਕੁਮਾਰ,ਗੁਰਜੰਟ ਭੁਪਾਲ, ਗੁਰਦੀਪ ਬਰਨਾਲਾ, ਗੁਰਜੀਤ ਔਲਖ, ਸਹਿਦੇਵ ਸਿੰਘ, ਹਰਿੰਦਰਪਾਲ, ਹਰਪ੍ਰੀਤ ਕੌਰ, ਵੀਰਪਾਲ ਕੌਰ, ਪ੍ਰਭੂ ਰਾਮ, ਬੰਸੀ ਲਾਲ, ਅਮਰੀਕ ਮਾਖਾ, ਗੁਰਪ੍ਰੀਤ ਭੀਖੀ, ਰਾਜਵਿੰਦਰ ਭੁਪਾਲ, ਕੁਲਵਿੰਦਰ ਝੇਰਿਆਂਵਾਲੀ ਗੁਰਲਾਲ ਸਿੰਘ,ਗੁਣਸੀਲ ਸਿੰਗਲਾ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Related posts

ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਿਕਸਤ ਕਰਨ ਲਈ ਸਰਕਾਰ ਵਚਨਬੱਧ : ਮੁੱਖ-ਮੰਤਰੀ

admin

“ਯੁੱਧ ਨਸ਼ਿਆਂ ਵਿਰੁੱਧ” ਦੇ 218ਵੇਂ ਦਿਨ 82 ਨਸ਼ਾ ਤਸਕਰ ਗ੍ਰਿਫ਼ਤਾਰ !

admin

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin