ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ ਨੂੰ ਲਾਂਚ ਕਰ ਦਿੱਤੀ ਹੈ। ਉਸ ਨੇ ਇਸ ਦੀ ਸ਼ੁਰੂਆਤ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਸੀ। ਇਸ ਨਾਲ ਦੇਸ਼ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਂ ਉਚਾਈ ਮਿਲੇਗੀ ਤੇ ਆਤਮ ਨਿਰਭਰ ਭਾਰਤ ਦਾ ਸੁਪਨਾ ਵੀ ਸਾਕਾਰ ਹੋਵੇਗਾ। ਇੰਨਾ ਹੀ ਨਹੀਂ, ਇਹ ਪੁਲਾੜ ਦੇ ਖੇਤਰ ਵਿਚ ਦੇਸ਼ ਨੂੰ ਇੱਕ ਮੋਹਰੀ ਖਿਡਾਰੀ ਵਜੋਂ ਸਥਾਪਤ ਕਰਨ ਵਿਚ ਸਹਾਇਤਾ ਕਰੇਗਾ। ਪੁਲਾੜ ਤੇ ਉਪਗ੍ਰਹਿ ਨਾਲ ਸਬੰਧਤ ਕੰਪਨੀਆਂ ਇਸ ਐਸੋਸੀਏਸ਼ਨ ਦੀਆਂ ਮੈਂਬਰ ਹੋਣਗੀਆਂ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਅੱਜ ਤੋਂ ਜ਼ਿਆਦਾ ਨਿਰਣਾਇਕ ਸਰਕਾਰ ਕਦੇ ਨਹੀਂ ਸੀ। ਪੁਲਾੜ ਖੇਤਰ ਤੇ ਪੁਲਾੜ ਤਕਨੀਕ ਲਈ ਭਾਰਤ ਵਿੱਚ ਵੱਡੇ ਸੁਧਾਰ ਇਸ ਦੀ ਕੜੀ ਹਨ। ਉਨ੍ਹਾਂ ਨੇ ਭਾਰਤੀ ਪੁਲਾੜ ਸੰਘ – ਇਸਪਾ ਦੇ ਗਠਨ ਲਈ ਸਾਰਿਆਂ ਨੂੰ ਵਧਾਈ ਦਿੱਤੀ ਹੈ।
previous post