International

ਪੁਲਾੜ ਨੂੰ ਜੰਗ ਦਾ ਮੈਦਾਨ ਬਣਨ ਤੋਂ ਰੋਕਣ ਦੀ ਕਵਾਇਦ, ਨਿਯਮ ਬਣਾਉਣ ਲਈ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੀ ਮਈ ‘ਚ ਹੋਵੇਗੀ ਪਹਿਲੀ ਬੈਠਕ

ਐਡੀਲੇਡ – ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ਨੇ ਉੱਥੋਂ ਦੀ ਸੰਚਾਰ ਵਿਵਸਥਾ ਨੂੰ ਵੀ ਤਬਾਹ ਕਰ ਦਿੱਤਾ ਸੀ। ਉੱਥੋਂ ਦੇ ਹੈਕਰਾਂ ਨੇ ਵਾਇਸੈੱਟ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਸੰਚਾਰ ਰੁਕ ਗਿਆ। ਇਸ ਤੋਂ ਬਾਅਦ ਯੂਕਰੇਨ ‘ਚ ਇੰਟਰਨੈੱਟ ਤੇ ਕੁਨੈਕਟੀਵਿਟੀ ਲਈ ਐਲਨ ਮਸਕ ਦੇ ਸਟਾਰਿਲੰਕ ਸੈਟੇਲਾਈਟ ਦੀ ਵਰਤੋਂ ਕੀਤੀ। ਇਹ ਪੂਰੀ ਘਟਨਾ ਇਸ ਗੱਲ ਦੀ ਉਦਾਹਰਣ ਹੈ ਕਿ ਸੰਘਰਸ਼ ਦੀ ਸਥਿਤੀ ‘ਚ ਕਿਸ ਤਰ੍ਹਾਂ ਨਾਲ ਪੁਲਾੜ ਵੀ ਜੰਗ ਦਾ ਮੈਦਾਨ ਬਣ ਸਕਦਾ ਹੈ। ਇਸ ਨੂੰ ਦੇਖਦੇ ਹੋਏ ਇਸ ਸਬੰਧੀ ਇਕ ਕੌਮਾਂਤਰੀ ਸੰਧੀ ਦੀ ਲੋੜ ਹੋਰ ਵੀ ਜ਼ਿਆਦਾ ਹੋ ਗਈ ਹੈ। ਸੰਯੁਕਤ ਰਾਸ਼ਟਰ ਦਾ ਇਕ ਵਰਕਿੰਗ ਗਰੁੱਪ ਇਸ ਦਿਸ਼ਾ ‘ਚ ਯਤਨ ‘ਚ ਲੱਗਾ ਹੈ। ਮਈ ‘ਚ ਇਸ ਦੀ ਪਹਿਲੀ ਬੈਠਕ ਹੋਣੀ ਹੈ।

ਦਸੰਬਰ, 2020 ‘ਚ ਯੂਐੱਨ ਨੇ ਇਸ ਦਿਸ਼ਾ ‘ਚ ਯਤਨ ਲਈ ਵਰਕਿੰਗ ਗਰੁੱਪ ਬਣਾਇਆ ਸੀ। ਇਹ ਵਰਕਿੰਗ ਗਰੁੱਪ ਮਈ, 2022 ‘ਚ ਪਹਿਲੀ ਬੈਠਕ ਕਰੇਗਾ। ਹਾਲਾਂਕਿ ਇਸ ਦੀ ਰਾਹ ਵੀ ਆਸਾਨ ਨਜ਼ਰ ਨਹੀਂ ਆ ਰਹੀ ਹੈ। ਸਭ ਜਾਣਦੇ ਹਨ ਕਿ ਅਜਿਹੇ ਕੌਮਾਂਤਰੀ ਮਾਮਲੇ ‘ਚ ਸਭ ਲਈ ਕੋਈ ਪਾਬੰਦ ਕਾਨੂੰਨ ਨਹੀਂ ਬਣਾਇਆ ਜਾ ਸਕਦਾ। ਵਰਕਿੰਗ ਗਰੁੱਪ ਕੁਝ ਵਿਵਸਥਾਵਾਂ, ਨਿਯਮ ਤੇ ਸਿਧਾਂਤ ਬਣਾਏਗਾ। ਵੱਡੀ ਚੁਣੌਤੀ ਇਹ ਹੋਵੇਗੀ ਕਿ ਕਿੰਨੇ ਦੇਸ਼ ਇਨ੍ਹਾਂ ਨਿਯਮਾਂ ਨੂੰ ਮੰਨਣਗੇ ਤੇ ਕਿਵੇਂ ਸਾਰੇ ਦੇਸ਼ਾਂ ਨੂੰ ਇਨ੍ਹਾਂ ਦੇ ਪਾਲਣ ਲਈ ਰਾਜ਼ੀ ਕੀਤਾ ਜਾ ਸਕੇਗਾ। ਫਿਲਹਾਲ ਨਜ਼ਰਾਂ ਸਮੂਹ ਦੀ ਪਹਿਲੀ ਬੈਠਕ ‘ਤੇ ਟਿਕੀਆਂ ਹਨ।

Related posts

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ

admin

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin