India

ਪੈਟਰੋਲ-ਡੀਜ਼ਲ ਦੀ ਮਹਿੰਗਾਈ ਰੋਕਣ ਦਾ ਫਾਰਮੂਲਾ, ਭਾਰਤ ਨੇ ਰੂਸ ਨਾਲ ਕਰੂਡ ਲਈ ਕੀਤਾ ਵੱਡਾ ਸੌਦਾ

ਨਵੀਂ ਦਿੱਲੀ – ਭਾਰਤ ਕੱਚੇ ਤੇਲ ਦੇ ਸੰਕਟ ‘ਤੇ ਕਾਬੂ ਪਾਉਣ ਲਈ ਵੱਡੇ ਪ੍ਰਬੰਧ ਕਰ ਰਿਹਾ ਹੈ। ਉਸ ਨੇ ਰੂਸ ਤੋਂ ਕੱਚੇ ਤੇਲ ਦੀ ਡਿਲੀਵਰੀ ਲਈ ਐਡਵਾਂਸ ਬੁਕਿੰਗ ਕਰਵਾਈ ਹੈ। ਇਹ ਸੌਦਾ ਤੇਲ PSU ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਕੀਤਾ ਹੈ। ਕੰਪਨੀ ਨੇ ਮਈ ਦੀ ਲੋਡਿੰਗ ਲਈ 2 ਮਿਲੀਅਨ ਬੈਰਲ ਤੇਲ ਖਰੀਦਿਆ ਹੈ।

ਬੀਪੀਸੀਐਲ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ। ਉਸ ਨੇ ਸਪਾਟ ਮਾਰਕੀਟ ਰਾਹੀਂ ਤੇਲ ਖਰੀਦਿਆ ਹੈ। 24 ਫਰਵਰੀ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਭਾਰਤ ਵੱਖ-ਵੱਖ ਚੈਨਲਾਂ ਰਾਹੀਂ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ। ਇਸ ‘ਚ ਉਸ ਨੂੰ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਬੀਪੀਸੀਐਲ ਨੇ ਇਹ ਖਰੀਦ ਟਰੈਫੀਗੁਰਾ ਤੋਂ ਕੀਤੀ ਹੈ। ਬੀਪੀਸੀਐਲ ਦੀ ਇਸ ਖਰੀਦ ਦੇ ਜ਼ਰੀਏ, ਭਾਰਤ ਨੇ ਹੁਣ ਤੱਕ 16 ਮਿਲੀਅਨ ਬੈਰਲ ਕੱਚੇ ਤੇਲ ਦੀ ਬੁਕਿੰਗ ਕੀਤੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin